Rahul said on the question : ਰਾਜਵੰਸ਼ ਦੇ ਸਵਾਲ ‘ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਈ ਵੀ ਉਨ੍ਹਾਂ ਦੇ ਪਰਿਵਾਰ ਵਿੱਚੋ ਪਿੱਛਲੇ 30-35 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਹੀਂ ਬਣਿਆ ਹੈ ਅਤੇ ਯੂਪੀਏ ਸਰਕਾਰ ਵਿੱਚ ਵੀ ਕੋਈ ਵਿਅਕਤੀ ਸ਼ਾਮਿਲ ਨਹੀਂ ਸੀ। ਉਨ੍ਹਾਂ ਨੇ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਪੇਸ਼ ਚੱਕਰਵਰਤੀ ਨਾਲ ਡਿਜੀਟਲ ਗੱਲਬਾਤ ਦੌਰਾਨ ਕਈ ਮੁੱਦਿਆਂ ‘ਤੇ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਸੁਪਨੇ ਵੇਚਣ’ ਦਾ ਦੋਸ਼ ਲਾਇਆ। ਵੰਸ਼ਵਾਦ ਨਾਲ ਜੁੜੇ ਪ੍ਰਸ਼ਨ ‘ਤੇ, ਕਾਂਗਰਸ ਨੇਤਾ ਨੇ ਕਿਹਾ, ”30-55 ਸਾਲ ਪਹਿਲਾਂ ਆਖਰੀ ਵਾਰ ਕੋਈ ਮੇਰੇ ਪਰਿਵਾਰ ਚੋਂ ਪ੍ਰਧਾਨ ਮੰਤਰੀ ਬਣਿਆ ਸੀ। ਮੇਰੇ ਪਰਿਵਾਰ ਵਿੱਚੋਂ ਕੋਈ ਵੀ ਯੂਪੀਏ (UPA) ਸਰਕਾਰ ਵਿੱਚ ਵੀ ਸ਼ਾਮਿਲ ਨਹੀਂ ਸੀ।”
ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਕੁੱਝ ਉਦਯੋਗਪਤੀਆਂ ਦੇ ਫਾਇਦੇ ਲਈ ਇਹ ਕਾਨੂੰਨ ਲੈ ਕੇ ਆਏ ਹਨ। ਰਾਹੁਲ ਗਾਂਧੀ ਨੇ ਕਿਹਾ, “ਮੈਂ ਕੁੱਝ ਕਦਰਾਂ ਕੀਮਤਾਂ ਲਈ ਲੜਦਾ ਹਾਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਰਾਜੀਵ ਗਾਂਧੀ ਦਾ ਬੇਟਾ ਹਾਂ, ਇਸ ਲਈ ਮੈਂ ਇਨ੍ਹਾਂ ਕਦਰਾਂ ਕੀਮਤਾਂ ਲਈ ਕਿਉਂ ਨਹੀਂ ਲੜ ਸਕਦਾ। ਜਾਂ ਕੀ ਮੇਰੇ ਪਿਤਾ ਰਾਜੀਵ ਗਾਂਧੀ ਸਨ, ਇਸ ਲਈ ਮੈਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ।”