Rahul says unplanned lockdown : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਦੇਸ਼ ਅਜੇ ਵੀ Unplanned ਲੌਕਡਾਊਨ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੱਖਾਂ ਪਰਿਵਾਰਾਂ ਨੂੰ ਸਰਕਾਰ ਦੀ ‘ਅਸਮਰੱਥਾ ਅਤੇ ਅਦੂਰਦਰਸ਼ਿਤਾ’ ਕਾਰਨ ਦੁੱਖ ਝੱਲਣੇ ਪੈ ਰਹੇ ਹਨ। ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਨੇ ਪਿੱਛਲੇ ਸਾਲ 24 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਸੀ। ਗਾਂਧੀ ਨੇ ਤਾਲਾਬੰਦੀ ਲਈ ਸਰਕਾਰ ਪ੍ਰਤੀ ਹਮਲਾਵਰ ਰੁੱਖ ਅਪਣਾਉਂਦਿਆਂ ਕਿਹਾ ਕਿ ਇਸ ਕਾਰਨ ਗਰੀਬਾਂ ਅਤੇ ਪ੍ਰਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ, “ਦੇਸ਼ ਅਜੇ ਵੀ ਬਿਨਾ ਕਿਸੇ ਯੋਜਨਾ ਦੇ ਤਾਲਾਬੰਦ ਹੋਣ ਕਾਰਨ ਆਈ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਮੈਂ ਉਨ੍ਹਾਂ ਲੱਖਾਂ ਪਰਿਵਾਰਾਂ ਨਾਲ ਹਮਦਰਦੀ ਰੱਖਦਾ ਹਾਂ ਜਿਹੜੇ ਸਰਕਾਰ ਦੀ ਅਸਮਰੱਥਾ ਅਤੇ ਅਦੂਰਦਰਸ਼ਿਤ ਦੇ ਕਾਰਨ ਬਿਆਨ ਨਾ ਕੀਤੇ ਜਾਣ ਵਾਲੇ ਦੁੱਖ ਝੱਲ ਰਹੇ ਹਨ।”