ਕੋਰੋਨਾ ਮਹਾਂਮਾਰੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਨਿਰੰਤਰ ਹਮਲਾਵਰ ਹਨ। ਸੋਮਵਾਰ ਨੂੰ ਉਨ੍ਹਾਂ ਨੇ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਵੀ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਵਿਸ਼ੇਸ਼ ਤਰੀਕੇ ਨਾਲ ਸਰਕਾਰ ‘ਤੇ ਤੰਜ ਕਸਿਆ ਹੈ।
ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਹੈਸ਼ਟੈਗ ਦੇ ਨਾਲ ਲਿਖਿਆ, “ਇਹ ਯੋਗਾ ਦਿਵਸ ਹੈ, ਨਾ ਕਿ ਯੋਗਾ ਦਿਵਸ ਦੀ ਆੜ ਵਿੱਚ ਲੁਕਣ ਦਾ ਦਿਨ।” ਇਸ ਤੋਂ ਪਹਿਲਾ ਵੀ ਅੱਜ ਇੱਕ ਖਬਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਕੇਂਦਰ ‘ਤੇ ਹਮਲਾ ਬੋਲਿਆ ਸੀ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ‘ਚ ਹਾਰ ਤੋਂ ਬਾਅਦ BJP ਨੂੰ ਇੱਕ ਹੋਰ ਝੱਟਕਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਣੇ 8 ਆਗੂ ਹੋਏ TMC ‘ਚ ਸ਼ਾਮਿਲ
ਉਨ੍ਹਾਂ ਟਵੀਟ ਕੀਤਾ, “ਜ਼ਿੰਦਗੀ ਦੀ ਕੀਮਤ ਲਾਉਣੀ ਅਸੰਭਵ ਹੈ – ਸਰਕਾਰੀ ਮੁਆਵਜ਼ਾ ਸਿਰਫ ਇੱਕ ਛੋਟੀ ਜਿਹੀ ਸਹਾਇਤਾ ਹੈ ਪਰ ਮੋਦੀ ਸਰਕਾਰ ਅਜਿਹਾ ਕਰਨ ਲਈ ਵੀ ਤਿਆਰ ਨਹੀਂ ਹੈ। ਪਹਿਲਾਂ ਕੋਵਿਡ ਮਹਾਂਮਾਰੀ ਵਿੱਚ ਇਲਾਜ ਦੀ ਘਾਟ, ਫਿਰ ਝੂਠੇ ਅੰਕੜੇ ਅਤੇ ਉੱਪਰ ਤੋਂ ਸਰਕਾਰ ਦੀ ਬੇਰਹਿਮੀ!”
ਇਹ ਵੀ ਦੇਖੋ : ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ Arvind Kejriwal , Kunwar Vijay Partap , Bhagwant Maan ਤੇ ਹੋਰ ਆਗੂ ਵੀ..