ਉੱਤਰੀ ਸਿੱਕਮ ਵਿਚ ਹਾਲਾਤ ਵੱਡੇ ਪੱਧਰ ਉਤੇ ਬਦਹਾਲ ਹੋੇ ਗਏ ਹਨ। 11 ਜੂਨ ਤੋਂ ਇਥੇ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੂਰਾ ਇਲਾਕਾ ਮੀਂਹ ਤੋਂ ਪ੍ਰਭਾਵਿਤ ਹੋਇਆ ਹੈ। ਤੇਜ ਮੀਹ ਕਾਰਨ ਲੈਂਡਸਲਾਈਡ ਹੋਇਆ ਹੈ ਜਿਸ ਕਾਰਨ 1200 ਤੋਂ 1500 ਦੇ ਕਰੀਬ ਸੈਲਾਨੀ ਫਸ ਚੁੱਕੇ ਹਨ ਜਿਨ੍ਹਾਂ ਦੀ ਮਦਦ ਲਈ 700 ਦੇ ਕਰੀਬ ਜਵਾਨ ਉਥੇ ਤਾਇਨਾਤ ਕੀਤੇ ਗਏ ਹਨ ਤੇ ਜੇਸੀਬੀ ਮਸ਼ੀਨਾਂ ਲਿਆਂਦੀਆਂ ਗਈਆਂ ਹਨ। ਇਲਾਕੇ ਦਾ ਦੇਸ਼ ਨਾਲੋਂ ਸੰਪਰਕ ਟੁੱਟ ਚੁੱਕਾ ਹੈ।
ਸੜਕਾਂ ਟੁੱਟ ਚੁੱਕੀਆਂ ਹਨ ਤੇ ਸੈਲਾਨੀਆਂ ਨੂੰ ਜਵਾਨਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਕੈਂਪਾਂ ਵਿਚ ਲਿਜਾ ਕੇ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬੀਆਰਓ ਵੱਲੋਂ ਸੈਲਾਨੀਆਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ ‘ਤੇ ਬਿਜਲੀ ਹੋਈ ਗੁੱਲ, ਕਈ ਘਰੇਲੂ ਤੇ ਅੰਤਰਰਾਸ਼ਟਰੀ ਫਲਾਈਟਾਂ ਹੋਈਆਂ ਪ੍ਰਭਾਵਿਤ : ਸੂਤਰ
ਦੱਸ ਦੇਈਏ ਕਿ ਲੈਂਡਸਲਾਈਡ ਦੀ ਵਜ੍ਹਾ ਨਾਲ ਇਕ ਬ੍ਰਿਜ ਵੀ ਢਹਿ ਢੇਰੀ ਹੋ ਗਿਆ ਜਿਸ ਕਾਰਨ 1500 ਸੈਲਾਨੀ ਫਸ ਚੁੱਕੇ ਹਨ। ਸੈਂਕੜੇ ਮਜ਼ਦੂਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸੈਲਾਨੀਆਂ ਨੂੰ ਬਾਹਰ ਕੱਢਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: