Rajasthan government ban sale: ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਸਰਕਾਰ ਨੇ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਇਸ ਵਾਰ ਦੀਵਾਲੀ ‘ਤੇ ਪਟਾਕੇ ਵੇਚਣ ‘ਤੇ ਅਤੇ ਆਤਿਸ਼ਬਾਜ਼ੀ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਗਹਿਲੋਤ ਨੇ ਅਧਿਕਾਰੀਆਂ ਨੂੰ ਬਿਨ੍ਹਾਂ ਫਿੱਟਨੈੱਸ ਦੇ ਧੂੰਆਂ ਉਗਲਣ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਰਾਜ ਦੇ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਸਰਕਾਰ ਲਈ ਸਰਬੋਤਮ ਹੈ । ਆਤਿਸ਼ਬਾਜ਼ੀ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਕੋਵਿਡ ਮਰੀਜ਼ਾਂ ਦੇ ਨਾਲ-ਨਾਲ ਦਿਲ ਅਤੇ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਦੀਵਾਲੀ ਮੌਕੇ ਪਟਾਕੇ ਚਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੈਂਸ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਆਹਾਂ ਅਤੇ ਹੋਰ ਸਮਾਗਮਾਂ ਸਮੇਂ ਪਟਾਕੇ ਚਲਾਉਣੇ ਬੰਦ ਕੀਤੇ ਜਾਣੇ ਚਾਹੀਦੇ ਹਨ।
ਦੱਸ ਦੇਈਏ ਕਿ ਗਹਿਲੋਤ ਨੇ ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਨਿਵਾਸ ‘ਤੇ ਰਾਜ ਵਿੱਚ ਕੋਵਿਡ-19 ਦੀ ਸਥਿਤੀ, ‘ਨੋ ਮਾਸਕ-ਨੋ ਐਂਟਰੀ’ ਅਤੇ ‘ਸ਼ੁੱਧ ਦੇ ਲਈ ਯੁੱਧ ਮੁਹਿੰਮ’ ਦੀ ਸਮੀਖਿਆ ਕਰ ਰਹੇ ਸਨ । ਮੀਟਿੰਗ ਵਿੱਚ ਮੁੱਖ ਮੰਤਰੀ ਗਹਿਲੋਤ ਨੇ ਅਨਲੌਕ-6 ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਚਾਰ ਵਟਾਂਦਰੇ ਕੀਤੇ ਅਤੇ ਨਿਰਦੇਸ਼ ਵੀ ਦਿੱਤੇ । ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਜਰਮਨੀ, ਬ੍ਰਿਟੇਨ, ਫਰਾਂਸ, ਇਟਲੀ, ਸਪੇਨ ਵਰਗੇ ਵਿਕਸਤ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ । ਕਈ ਦੇਸ਼ ਦੁਬਾਰਾ ਲਾਕਡਾਊਨ ਲਗਾਉਣ ਲਈ ਮਜ਼ਬੂਰ ਹੋਏ ਹਨ । ਜੇ ਅਜਿਹੀ ਸਥਿਤੀ ਸਾਡੇ ਅੰਦਰ ਵੀ ਪੈਦਾ ਨਾ ਹੋਏ, ਸਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਗਹਿਲੋਤ ਨੇ ਡਰਾਈਵਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲਾਲ ਬੱਤੀ ਹੋਣ ‘ਤੇ ਗੱਡੀਆਂ ਦੇ ਇੰਜਨ ਬੰਦ ਕਰ ਦੇਣ । ਮੁਹੱਲਿਆਂ ਵਿੱਚ ਕੂੜਾ ਨਾ ਸਾੜੋ। ਅਜਿਹੇ ਛੋਟੇ ਪਰ ਮਹੱਤਵਪੂਰਨ ਉਪਾਅ ਅਪਣਾ ਕੇ ਅਸੀਂ ਸਾਰੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਅਤੇ ਰਾਜ ਸਰਕਾਰ ਦੇ ਲੋਕਾਂ ਦੀ ਸਿਹਤ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਕਰ ਸਕਦੇ ਹਾਂ । ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਪ੍ਰਦੂਸ਼ਣ ਦੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।