ਪ੍ਰਧਾਨ ਮੰਤਰੀ ਨਰਿੰਦਰ ਮੋਦੀ NDA ਦੀ ਸੰਸਦੀ ਬੈਠਕ ਵਿਚ ਸ਼ਾਮਲ ਹੋਣ ਲਈ ਪੁਰਾਣੇ ਸੰਸਦ ਦੇ ਸੈਂਟਰਲ ਹਾਲ ਵਿਚ ਪਹੁੰਚ ਚੁੱਕੇ ਹਨ। ਇਸ ਵਿਚ NDA ਦਾ ਸੇਰੇ 293 ਸਾਂਸਦ, ਰਾਜ ਸਭਾ ਸਾਂਸਦ ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਤੇ ਡਿਪਟੀ ਸੀਐੱਮ ਮੌਜੂਦ ਹਨ।
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸਵਾਗਤ ਭਾਸ਼ਣ ਦਿੱਤਾ। ਉਸ ਦੇ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਅਮਿਤ ਸ਼ਾਹ ਨੇ ਇਸ ਦਾ ਸਮਰਥਨ ਕੀਤਾ ਤੇ ਨਿਤਿਨ ਗਡਕਰੀ ਨੇ ਪ੍ਰਸਤਾਵ ਦਾ ਸਮਰਥਨ ਕੀਤਾ।
ਸੂਤਰਾਂ ਮੁਤਾਬਕ ਸੰਸਦ ਦੇ ਸੈਂਟਰ ਹਾਲ ਵਿਚ ਐੱਨਡੀਏ ਦੀ ਮੀਟਿੰਗ ਖਤਮ ਹੋਣ ਦੇ ਬਾਅਦ ਗਠਜੋੜ ਦੇ ਨੇਤਾ ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਮੋਦੀ 9 ਜੂਨ ਨੂੰ ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਤੀਜੀ ਵਾਰ ਸਹੁੰ ਲੈ ਸਕਦੇ ਹਨ। ਮੋਦੀ ਨਾਲ ਪੂਰਾ ਮੰਤਰੀ ਮੰਡਲ ਸਹੁੰ ਲੈ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ ! ਆਮ ਨਾਲੋਂ 2.3 ਡਿਗਰੀ ਹੇਠਾਂ ਡਿੱਗਿਆ ਪਾਰਾ, ਮੀਂਹ ਦਾ ਆਰੇਂਜ ਜਾਰੀ
NDA ਦੀ ਪਹਿਲੀ ਬੈਠਕ 5 ਜੂਨ ਨੂੰ ਪੀਐੱਮ ਰਿਹਾਇਸ਼ ‘ਚ ਸ਼ਾਮ 4 ਵਜੇ ਹੋਈ ਸੀ। ਇਕ ਘੰਟੇ ਚੱਲੀ ਬੈਠਕ ਵਿਚ 16 ਪਾਰਟੀਆਂ ਦੇ 21 ਨੇਤਾ ਸ਼ਾਮਲ ਹੋਏ ਸਨ। ਸਾਰਿਆਂ ਨੇ ਮੋਦੀ ਨੂੰ NDA ਦਾ ਨੇਤਾ ਚੁਣਿਆ ਸੀ ਪਰ ਅੱਜ ਹੋਣ ਵਾਲੀ ਸੰਸਦੀ ਦਲ ਦੀ ਬੈਠਕ ਵਿਚ ਮੋਦੀ ਨੂੰ ਅਧਿਕਾਰਕ ਤੌਰ ‘ਤੇ NDA ਦਾ ਨੇਤਾ ਚੁਣਿਆ ਜਾਵੇਗਾ।PM ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹੀ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪਿਆ ਸੀ ਤੇ ਰਾਸ਼ਟਰਪਤੀ ਮੁਰਮੂ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਕੇ 17ਵੀਂ ਲੋਕ ਸਭਾ ਭੰਗ ਕਰ ਦਿੱਤੀ ਸੀ। ਹਾਲਾਂਕਿ ਨਵੀਂ ਸਰਕਾਰ ਦੇ ਗਠਨ ਤੱਕ ਮੋਦੀ ਕਾਰਜਕਾਰੀ ਪ੍ਰਧਾਨ ਮੰਤਰੀ ਹਨ।
ਵੀਡੀਓ ਲਈ ਕਲਿੱਕ ਕਰੋ -: