Ram Temple Trust Head: ਲਖਨਊ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਉੱਤਰ ਪ੍ਰਦੇਸ਼ ਦੇ ਮਥੁਰਾ ਪਹੁੰਚੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹਾਰਾਜ ਨ੍ਰਿਤਿਆ ਗੋਪਾਲ ਦਾਸ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੋਰੋਨਾ ਦੀ ਜਾਂਚ ਵਿੱਚ ਨ੍ਰਿਤਿਆ ਗੋਪਾਲ ਦਾਸ ਪਾਜ਼ੀਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਹੀ ਸਿਹਤ ਦੀ ਸਹਾਇਤਾ ਲਈ ਖੁਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਿਗਰਾਨੀ ਕਰ ਰਹੇ ਹਨ।
ਉੱਥੇ ਹੀ ਕੋਰੋਨਾ ਦੇ ਸੰਕਰਮਿਤ ਹੋਣ ਦੀ ਖ਼ਬਰ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਸਿਹਤ ਬਾਰੇ ਜਾਣਕਾਰੀ ਲਈ ਹੈ। ਇਸ ਸਬੰਧ ਵਿੱਚ ਸੀਐਮ ਯੋਗੀ ਨੇ ਖ਼ੁਦ ਡੀਐਮ ਮਥੁਰਾ ਨਾਲ ਗੱਲਬਾਤ ਕੀਤੀ ਅਤੇ ਮੇਦਾਂਤਾ ਹਸਪਤਾਲ ਦੇ ਡਾ: ਨਰੇਸ਼ ਤ੍ਰੇਹਨ ਨਾਲ ਵੀ ਗੱਲਬਾਤ ਕੀਤੀ । ਸੀਐਮ ਨੇ ਮਹੰਤ ਨੂੰ ਤੁਰੰਤ ਮੇਦਾਂਤਾ ਵਿੱਚ ਭਰਤੀ ਕਰਨ ਦੀ ਬੇਨਤੀ ਕੀਤੀ ਹੈ । ਮੁੱਖ ਮੰਤਰੀ ਨੇ ਡੀਐਮ ਮਥੁਰਾ ਨੂੰ ਇਸ ਸਬੰਧ ਵਿੱਚ ਹਰ ਲੋੜੀਂਦੇ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ।
ਦਰਅਸਲ, ਹਰ ਸਾਲ ਦੀ ਤਰ੍ਹਾਂ ਮਹੰਤ ਨ੍ਰਿਤਿਆ ਗੋਪਾਲ ਦਾਸ ਜਨਮ ਅਸ਼ਟਮੀ ਦੇ ਮੌਕੇ ਮਥੁਰਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ। ਸਿਹਤ ਖ਼ਰਾਬ ਹੋਣ ਤੋਂ ਬਾਅਦ ਆਗਰਾ ਦੇ ਸੀਐਮਓ ਅਤੇ ਡੀਐਮ ਮਥੁਰਾ ਸਮੇਤ ਹੋਰ ਡਾਕਟਰ ਇਲਾਜ ਲਈ ਸੀਤਾਰਾਮ ਆਸ਼ਰਮ ਪਹੁੰਚੇ। ਇਸਦੇ ਨਾਲ ਹੀ ਕੋਵਿਡ -19 ਦੀ ਟੀਮ ਵੀ ਆਸ਼ਰਮ ਵਿੱਚ ਪਹੁੰਚੀ ।
ਦੱਸ ਦਈਏ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਨਿਆਸ ਮਹੰਤ ਨ੍ਰਿਤਿਆ ਗੋਪਾਲ ਦਾਸ ਮੰਗਲਵਾਰ ਸ਼ਾਮ ਮਥੁਰਾ ਪਹੁੰਚੇ ਸਨ । ਉਹ ਆਪਣੇ ਨਾਲ ਸਰਯੂ ਨਦੀ ਦਾ ਪਵਿੱਤਰਜਲ ਲਿਆਏ ਸਨ। ਇਸ ਵਾਰ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ ‘ਤੇ ਕਾਨ੍ਹਾ ਦਾ ਤਿੰਨ ਨਦੀਆਂ ਦੇ ਪਾਣੀ ਨਾਲ ਅਭਿਸ਼ੇਕ ਕੀਤਾ ਗਿਆ।