ਰਾਮੇਸ਼ਵਰਮ ਕੈਫੇ ਧਮਾਕੇ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੂੰ ਵੱਡੀ ਸਫਲਤਾ ਮਿਲੀ ਹੈ। ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਫੇ ਵਿਚ ਆਈਡੀ ਰੱਖਣ ਵਾਲੇ ਮੁਲਜ਼ਮ ਮੁਸਾਵਿਰ ਹੁਸੈਨ ਸ਼ਾਜਿਬ ਤੇ ਵਿਸਫੋਟ ਦੀ ਯੋਜਨਾ ਬਣਾਉਣ ਤੇ ਉਸ ਨੂੰ ਅੰਜਾਮ ਦੇਣ ਦੇ ਮਾਸਟਰਮਾਈਂਡ ਅਬਦੁਲ ਮਥੀਨ ਤਾਹਾ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
1 ਮਾਰਚ ਨੂੰ ਬੇਂਗਲੁਰੂ ਦੇ ਕੈਫੇ ਵਿਚ ਹੋਏ ਧਮਾਕੇ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਮੁਸਾਵਿਰ ਹੁਸੈਨ ਸ਼ਾਜਿਬ ਤੇ ਸਾਥੀ ਵਜੋਂ ਅਬਦੁਲ ਮਤੀਨ ਤਾਹ ਦੀ ਪਛਾਣ ਕੀਤੀ ਹੈ। NIA ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਐੱਨਆਈਏ ਨੇ ਕਰਨਾਟਕ, ਤਮਿਲਨਾਡੂ ਤੇ ਉੱਤਰ ਪ੍ਰਦੇਸ਼ ਵਿਚ 18 ਥਾਵਾਂ ‘ਤੇ ਤਲਾਸ਼ੀ ਲਈ ਸੀ।
ਇਹ ਵੀ ਪੜ੍ਹੋ : ਤਲਾਕ ਮਾਮਲੇ ‘ਚ ਬੰਬੇ ਹਾਈ ਕੋਰਟ ਦਾ ਵੱਡਾ ਫੈਸਲਾ, ‘ਪਤਨੀ ਬੇਰੁਜ਼ਗਾਰ ਪਤੀ ਨੂੰ ਦੇਵੇ ਗੁਜ਼ਾਰਾ ਭੱਤਾ’
ਦੋਵੇਂ ਮੁਲਜ਼ਮ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹਾ ਦੇ ਰਹਿਣ ਵਾਲੇ ਹਨ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਉਹ ਬੰਗਾਲ ਚਲੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: