Rashtriya Lok Dal chief: ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਤੇ ਪੱਛਮੀ ਯੂਪੀ ਦੇ ਮਸ਼ਹੂਰ ਜਾਟ ਨੇਤਾ ਅਜੀਤ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ । ਅਜੀਤ ਸਿੰਘ ਅਤੇ ਉਸ ਦੀ ਪੋਤੀ ਨੂੰ 22 ਅਪ੍ਰੈਲ ਨੂੰ ਕੋਰੋਨਾ ਪੀੜਤ ਪਾਏ ਗਏ ਸੀ । ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ । ਜਦੋਂ ਕਿ ਉਹ 4 ਮਈ ਤੋਂ ਵੈਂਟੀਲੇਟਰ ਸਪੋਰਟ ‘ਤੇ ਸੀ ਅਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਹਾਲਾਂਕਿ ਅਜੀਤ ਸਿੰਘ ਦੀ ਪੋਤੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਅਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ ਹੈ।
ਦਰਅਸਲ, ਰਾਸ਼ਟਰੀ ਲੋਕ ਦਲ ਦੇ ਆਗੂ ਅਜੀਤ ਸਿੰਘ ਦਾ ਜਨਮ 12 ਫਰਵਰੀ 1939 ਨੂੰ ਮੇਰਠ ਵਿੱਚ ਹੋਇਆ ਸੀ ਅਤੇ ਉਹ ਸਾਬਕਾ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਵੱਡੇ ਕਿਸਾਨ ਆਗੂ ਚੌਧਰੀ ਚਰਨ ਸਿੰਘ ਦਾ ਪੁੱਤਰ ਸੀ । ਉਹ ਭਾਰਤੀ ਰਾਜਨੀਤੀ ਦਾ ਵੱਡਾ ਚਿਹਰਾ ਸੀ । ਮੌਜੂਦਾ ਸਮੇ ਵਿੱਚ ਉਹ ਕਿਸਾਨੀ ਨੇਤਾਵਾਂ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਸੀ। ਉਨ੍ਹਾਂ ਦੇ ਦਿਹਾਂਤ ‘ਤੇ ਸਮਾਜਵਾਦੀ ਪਾਰਟੀ ਅਤੇ ਭਾਜਪਾ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸੋਗ ਜਤਾਉਂਦੇ ਹੋਏ ਇਸ ਨੂੰ ਭਾਰਤੀ ਰਾਜਨੀਤੀ ਦਾ ਇੱਕ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ ਹੈ ।
ਇਸ ਬਾਰੇ ਸਮਾਜਵਾਦੀ ਪਾਰਟੀ ਨੇ ਟਵੀਟ ਕਰਕੇ ਲਿਖਿਆ, ‘ਰਾਸ਼ਟਰੀ ਲੋਕ ਦਲ ਦੇ ਪ੍ਰਧਾਨ, ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਜੀ ਦਾ ਦਿਹਾਂਤ, ਬਹੁਤ ਦੁਖਦ ! ਤੁਹਾਡਾ ਅਚਾਨਕ ਚਲੇ ਜਾਣਾ ਕਿਸਾਨਾਂ ਦੇ ਸੰਘਰਸ਼ ਅਤੇ ਭਾਰਤੀ ਰਾਜਨੀਤੀ ਵਿੱਚ ਕਦੇ ਨਾ ਭਰਨ ਵਾਲੀ ਜਗ੍ਹਾ ਛੱਡ ਗਏ ਹਨ। ਦੁਖੀ ਪਰਿਵਾਰ ਨੂੰ ਦਿਲਾਸਾ ! ਵਿਛੜੀ ਰੂਹ ਨੂੰ ਸ਼ਾਂਤੀ ਦਵੇ ਭਗਵਾਨ ।’
ਦੱਸ ਦੇਈਏ ਕਿ ਚਾਰ ਵਾਰ ਕੇਂਦਰੀ ਮੰਤਰੀ ਰਹੇ ਅਜੀਤ ਸਿੰਘ ਦੀ ਰਾਜਨੀਤਿਕ ਪਹੁੰਚ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਅਤੇ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ । ਉਨ੍ਹਾਂ ਨੇ ਆਪਣੇ ਪਿਤਾ ਦੀ ਰਾਜਨੀਤਿਕ ਵਿਰਾਸਤ ਨੂੰ ਕਾਫ਼ੀ ਵਧੀਆ ਢੰਗ ਨਾਲ ਅੱਗੇ ਵਧਾਇਆ ਅਤੇ ਉਹ ਛੇ ਵਾਰ ਸੰਸਦ ਮੈਂਬਰ ਰਹੇ।