ਰਿਜ਼ਰਵ ਬੈਂਕ ਆਫ ਇੰਡੀਆ ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦੇਣ ਲਈ ਇਸ ਨਾਲ ਜੁੜੇ ਨਿਯਮਾਂ ਵਿਚ ਵੱਡੇ ਬਦਲਾਅ ਕੀਤੇ ਗਏ ਹਨ। ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡ ਨੂੰ ਲੈ ਕੇ ਬੈਂਕਾਂ ਤੇ ਫਾਈਨਾਂਸ ਕੰਪਨੀਆਂ ਦੀ ਮਨਮਾਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਹੁਣ ਗਾਹਕਾਂ ਨੂੰ ਆਪਣੀ ਮਰਜ਼ੀ ਦਾ ਕ੍ਰੈਡਿਟ ਕਾਰਡ ਚੁਣਨ ਦਾ ਬਦਲ ਮਿਲੇਗਾ। ਨਵੇਂ ਨਿਯਮ ਮੁਤਾਬਕ ਗਾਹਕ ਆਪਣੀ ਮਰਜ਼ੀ ਨਾਲ ਨਾ ਸਿਰਫ ਕਾਰਡ ਦੀ ਚੋਣ ਕਰ ਸਕਣਗੇ ਸਗੋਂ ਆਪਣੀ ਸਹੂਲਤ ਮੁਤਾਬਕ ਬਿਲਿੰਗ ਸਾਈਕਲ ਚੁਣ ਸਕਣਗੇ। ਨਵੇਂ ਨਿਯਮ ਵਿਚ ਗਾਹਕਾਂ ਨੂੰ ਆਸਾਨੀ ਨਾਲ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂ ਡੇਟ ਨੂੰ ਆਪਣੀ ਸਹੂਲਤ ਮੁਤਾਬਕ ਬਦਲਣ ਦੀ ਸੁਵਿਧਾ ਮਿਲੇਗੀ।
RBI ਨੇ ਹੁਣੇ ਜਿਹੇ ਸਰਕੂਲਰ ਜਾਰੀ ਕਰਕੇ ਕ੍ਰੈਡਿਟ ਕਾਰਡ-ਡੈਬਿਟ ਕਾਰਡ ਯੂਜ਼ਰਸ ਨੂੰ ਆਪਣੀ ਮਰੀਜ਼ ਨਾਲ ਕਾਰਡ ਨੈਟਵਰਕਸ ਚੁਣਨ ਦਾ ਆਪਸ਼ਨ ਦਿੱਤਾ। 6 ਮਾਰਚ ਨੂੰ ਜਾਰੀ ਇਸ ਸਰਕੂਲਰ ਮੁਤਾਬਕ ਗਾਹਕ ਕਾਰਡ ਇਸ਼ੂਰਸ ਭਾਵੇਂ ਉਹ ਬੈਂਕ ਹੋਵੇ ਜਾਂ ਫਾਈਨੈਂਸ਼ੀਅਨ ਕੰਪਨੀਆਂ ਉਸ ਨੇ ਆਪਣੀ ਮਰਜ਼ੀ ਦਾ ਕਾਰਡ ਨੈਟਵਰਕ ਮੰਗ ਸਕਦੇ ਹਨ। ਵੀਜ਼ਾ, ਮਾਸਟਰਕਾਰਡ, ਅਮਰੀਕਨ ਐਕਸਪ੍ਰੈਸ, ਡਾਇਨਰਸ ਕਲੱਬ ਇੰਟਰਨੈਸ਼ਨਲ, RuPay ਵਰਗੇ ਕਾਰਡ ਪੇਮੈਂਟ ਨੈਟਰਕ ਵਿਚੋਂ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਆਪਸ਼ਨ ਚੁਣ ਸਕਦੇ ਹੋ।
ਆਰਬੀਆਈ ਚਾਹੁੰਦਾ ਹੈ ਕਿ ਬੈਂਕ ਜਾਂ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਨਾਨ-ਬੈਂਕ ਆਪਣੇ ਗਾਹਕਾਂ ਨੂੰ ਕਾਰਡ ਜਾਰੀ ਕਰਦੇ ਸਮੇਂ ਵੱਖ-ਵੱਖ ਕਾਰਡ ਨੈਟਵਰਕ ਦਾ ਆਪਸ਼ਨ ਦੇਣ। ਮੌਜੂਦਾ ਗਾਹਕਾਂ ਨੂੰ ਉਨ੍ਹਾਂ ਦੇ ਕਾਰਡ ਦੇ ਰਿਨਿਊਅਲ ਸਮੇਂ ਬਦਲ ਚੁਣਨ ਦੀ ਸਹੂਲਤ ਮਿਲ ਸਕੇ। ਆਰਬੀਆਈ ਦਾ ਇਹ ਨਿਯਮ 6 ਸਤੰਬਰ 2024 ਤੋਂ ਲਾਗੂ ਹੋਵੇਗਾ।
ਆਰਬੀਆਈ ਨੇ ਕਾਰਡ ਚੁਣਨ ਦੇ ਨਾਲ-ਨਾਲ ਕ੍ਰੈਡਿਟ ਕਾਰਡ ਦੀ ਬਿਲਿੰਗ ਨੂੰ ਲੈ ਕੇ ਵੀ ਨਵਾਂ ਨਿਯਮ ਜਾਰੀ ਕੀਤਾ ਹੈ। ਨਵੇਂ ਨਿਯਮ ਮੁਤਾਬਕ ਕ੍ਰੈਡਿਟ ਕਾਰਡ ਦੇ ਮੌਜੂਦਾ ਆਪਣੇ ਹਿਸਾਬ ਨਾਲ ਬਿਲਿੰਗ ਸਾਈਕਲ ਵਿਚ ਬਦਲਾਅ ਕਰ ਸਕਦੇ ਹਨ। ਨਵੇਂ ਨਿਯਮ ਵਿਚ ਬਿਲਿੰਗ ਸਾਈਕਲ ਵਿਚ ਤਬਦੀਲੀ ਦੀ ਸਹੂਲਤ ਗਾਹਕਾਂ ਕੋਲ ਹੋਵੇਗੀ। ਕਾਰਡਹੋਲਡਰ ਆਪਣੇ ਹਿਸਾਬ ਨਾਲ ਬਿਲਿੰਗ ਸਾਈਕਲ ਨੂੰ ਚੇਂਜ ਕਰ ਸਕਦਾ ਹੈ।
ਇਹ ਵੀ ਪੜ੍ਹੋ : ਸਦਗੁਰੂ ਦੀ ਹੋਈ ਬ੍ਰੇਨ ਸਰਜਰੀ, ਦਿੱਲੀ ਦੇ ਅਪੋਲੋ ਹਸਪਤਾਲ ‘ਚ ਹਨ ਭਰਤੀ, ਕੁਝ ਦਿਨ ਪਹਿਲਾਂ ਹੋਇਆ ਸੀ ਦਰਦ
ਕ੍ਰੈਡਿਟ ਕਾਰਡ ਕੰਪਨੀਆਂ ਗਾਹਕਾਂ ਨੂੰ ਇਕ ਟਾਈਮ ਪੀਰੀਅਡ ਦਿੰਦੀ ਹੈ ਜਿਸ ਵਿਚ ਕਾਰਡ ਨਾਲ ਕੀਤੇ ਗਏ ਸਾਰੇ ਖਰਚਿਆਂ ਨੂੰ ਜੋੜ ਕੇ ਇਕ ਨਿਸ਼ਚਿਤ ਤਰੀਕ ਤੱਕ ਬਿੱਲ ਵਜੋਂ ਤੁਹਾਡੇ ਕੋਲ ਭੇਜ ਦਿੱਤਾ ਜਾਂਦਾ ਹੈ। ਬਿਲ ਜਨਰੇਟ ਦੇ ਬਾਅਦ ਡਿਊ ਡੇਟ ਤੱਕ ਇਸ ਦਾ ਬਿੱਲ ਪੇਅ ਕਰਨਾ ਹੁੰਦਾ ਹੈ। ਇਸ ਨੂੰ ਹੀ ਬਿਲਿੰਗ ਸਾਈਕਲ ਕਹਿੰਦੇ ਹਨ। ਹੁਣ ਤੱਕ ਸਿਰਫ ਕ੍ਰੈਡਿਟ ਕੰਪਨੀਆਂ ਤੈਅ ਕਰਦੀਆਂ ਸਨ ਕਿ ਗਾਹਕ ਲਈ ਬਿਲਿੰਗ ਸਾਈਕਲ ਕੀ ਹੋਵੇਗਾ ਪਰ ਹੁਣ ਗਾਹਕ ਆਪਣੀ ਮਰਜ਼ੀ ਮੁਤਾਬਕ ਘੱਟੋ-ਘੱਟ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਸਾਈਕਲ ਨੂੰ ਆਪਣੇ ਮੁਤਾਬਕ ਬਦਲ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: