ਗੁਜਰਾਤ ਦੇ ਵਡੋਦਰਾ ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਦੋਪਹੀਆ ਵਾਹਨ ‘ਤੇ ਜਾ ਰਹੀ ਇੱਕ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਫਾਇਰ ਬ੍ਰਿਗੇਡ ਦਾ ਟੈਂਕਰ ਪਲਟ ਗਿਆ। ਜਿਵੇਂ ਹੀ ਟੈਂਕਰ ਪਲਟਿਆ ਤਾਂ ਦੂਜੇ ਦੋਪਹੀਆ ਵਾਹਨ ‘ਤੇ ਸਵਾਰ ਦੋ ਵਿਅਕਤੀ ਲਪੇਟੇ ਵਿੱਚ ਆ ਗਏ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਦੇ ਡ੍ਰਾਈਵਰ ਨੂੰ ਹਿਰਾਸਤ ‘ਚ ਲੈ ਲਿਆ।

Road accident in Vadodara
ਦਰਅਸਲ, ਵਡੋਦਰਾ ਦੇ ਡਭੋਈ ਰੋਡ, ਗਣੇਸ਼ ਨਗਰ ਨੇੜੇ ਇੱਕ ਲੜਕੀ ਦੋਪਹੀਆ ਵਾਹਨ ਨਾਲ ਸਫ਼ਰ ਕਰ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆ ਰਹੀ ਸੀ। ਦੋਪਹੀਆ ਵਾਹਨ ‘ਤੇ ਜਾ ਰਹੀ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜਿਵੇਂ ਹੀ ਟੈਂਕਰ ਪਲਟਿਆ ਤਾਂ ਦੂਜੇ ਦੋਪਹੀਆ ਵਾਹਨ ‘ਤੇ ਸਵਾਰ ਦੋ ਵਿਅਕਤੀ ਗੱਡੀ ਹੇਠਾਂ ਆ ਗਏ।
ਇਹ ਵੀ ਪੜ੍ਹੋ : ਮੁਕੇਰੀਆਂ ਦੇ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਕਾਰਨ ਹੋਈ ਸੀ ਮੌ.ਤ, ਜੱਦੀ ਪਿੰਡ ਪਹੁੰਚੀ ਦੇ.ਹ
ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਟੈਂਕਰ ‘ਚ ਭਰਿਆ ਬਾਲਣ ਅਤੇ ਪਾਣੀ ਸੜਕ ‘ਤੇ ਫੈਲ ਗਿਆ। ਟੈਂਕਰ ਚਾਲਕ ਅਤੇ ਦੋਪਹੀਆ ਵਾਹਨ ਚਾਲਕ ਲੜਕੀ ਸੁਰੱਖਿਅਤ ਫਰਾਰ ਹੋ ਗਏ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਦੇ ਡ੍ਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੱਸ ਦੇਈਏ ਕਿ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























