ਦਿੱਲੀ ਵਿਚ ਪ੍ਰੀ-ਮਾਨਸੂਨ ਮੀਂਹ ਸ਼ੁਰੂ ਹੋ ਗਿਆ ਹੈ ਜੋ ਕਿ ਜਾਰੀ ਹੈ। ਬੀਤੀ ਰਾਤ ਕੁਝ ਘੰਟੇ ਤੇਜ਼ ਮੀਂਹ ਪਿਆ। ਇਸ ਕਾਰਨ ਦਿੱਲੀ-NCR ਦੇ ਕਈ ਇਲਾਕਿਆਂ ਵਿਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-1 ਦੀ ਛੱਤ ਡਿੱਗ ਗਈ। ਇਸ ਦੀ ਚਪੇਟ ਵਿਚ ਕਈ ਟੈਕਸੀਆਂ ਤੇ ਕਾਰਾਂ ਆ ਗਈਆਂ। ਇਨ੍ਹਾਂ ਵਿਚ ਬੈਠੇ 6 ਲੋਕ ਜ਼ਖਮੀ ਹੋ ਗਏ।
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਘਟਨਾ ਸਵੇਰੇ 5 ਵਜੇ ਦੀ ਹੈ। ਗੱਡੀਆਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਟਰਮੀਨਲ-1 ਦੀ ਛੱਤ ਦੀ ਸ਼ੀਟ ਤੋਂ ਇਲਾਵਾ ਸਪੋਰਟ ਬੀਮ ਵੀ ਢਿਹ ਗਿਆ ਹੈ। ਇਸ ਨਾਲ ਟਰਮੀਨਲ ਦੇ ਪਿਕਅੱਪ ਤੇ ਡ੍ਰਾਪ ਏਰੀਏ ਵਿਚ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਇੰਗਲੈਂਡ ਨੂੰ ਹਰਾ ਕੇ T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ, ਭਲਕੇ ਦੱਖਣੀ ਅਫਰੀਕਾ ਨਾਲ ਹੋਵੇਗਾ ਮੁਕਾਬਲਾ
ਛੱਤ ਡਿਗਣ ਦੇ ਬਾਅਦ ਦਿੱਲੀ ਏਅਰਪੋਰਟ ਦੇ ਟਰਮੀਨਲ-1 ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਏਅਰਪੋਰਟ ਅਧਿਕਾਰੀ ਨੇ ਦੱਸਿਆ ਕਿ ਟਰਮੀਨਲ-1 ‘ਤੇ ਚੈਕ-ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ। ਫਲਾਈਟਸ ਰੱਦ ਹੋਣ ਕਾਰਨ ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਪਹੁੰਚੇ ਕਈ ਯਾਤਰੀ ਪ੍ਰੇਸ਼ਾਨ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: