sahib kaur dhaliwal speaks out favor farmers: ਪਿਛਲੇ ਚਾਰ ਮਹੀਨਿਆਂ ਤੋਂ ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਕੜਾਕੇਦਾਰ ਠੰਡ ਅਤੇ ਗਰਮੀ ‘ਚ ਕਿਸਾਨ ਆਪਣੇ ਹੱਕਾਂ ਅਤੇ ਮੰਗਾਂ ਲਈ ਡਟੇ ਹੋਏ ਹਨ।ਦੁਨੀਆ ਭਰ ‘ਚ ਕਿਸਾਨਾਂ ਦੇ ਸਮਰਥਨ ‘ਚ ਲੋਕਾਂ ਵਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਹੀ ਕਿਸਾਨੀ ਅੰਦੋਲਨ ਦੌਰਾਨ ਕੈਨੇਡਾ ਦੀ ਪਾਰਲੀਮੈਂਟ ‘ਚ ਐਬਟਸਫੋਰਡ ਦੀ ਜੰਮਪਲ 21 ਸਾਲਾ ਸਾਹਿਬ ਕੌਰ ਧਾਲੀਵਾਲ ਨੇ ਕੈਨੇਡਾ ਦੇ ਹਾਊਸ ਆਫ ਕੌਮਨਜ਼ ‘ਚ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ।ਸਾਹਿਬ ਕੌਰ ਨੇ ਕਿਸਾਨੀ ਸੰਘਰਸ਼ ਅਤੇ ਭਾਰਤ ਵਿੱਚ ਕਿਸਾਨਾਂ ‘ਤੇ ਹੋ ਰਹੇ ਤਸ਼ੱਦਦ ਅਤੇ ਢਾਹ ਰਹੀ ਹੈ, ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸੰਬੰਧ ‘ਤ ਵਿਚਾਰ ਪੇਸ਼ ਕੀਤੇ।
ਸਾਹਿਬ ਕੌਰ ਨੇ ਕੈਨੇਡਾ ਸਰਕਾਰ ਨੂੰ ਭਾਰਤ ‘ਤੇ ਜ਼ੋਰ ਪਾ ਕੇ ਇਸ ਮਸਲੇ ਦਾ ਹੱਲ ਕੱਢਣ ਲਈ ਕਿਹਾ ਅਤੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਜ਼ੋਰਦਾਰ ਸ਼ਬਦਾਂ ‘ਚ ਵਕਾਲਤ ਕੀਤੀ।ਦੱਸਣਯੋਗ ਹੈ ਕਿ ਪੰਜਾਬ ਦੇ ਪਿੰਡ ਲੱਖਾ ਨਾਲ ਸੰਬੰਧਤ ਸਿੱਖ ਚਿੰਤਕ ਗਿਆਨੀ ਹਰਪਾਲ ਸਿੰਘ ਲੱਖਾ ਦੀ ਪੋਤੀ ਅਤੇ ਮੀਡੀਆ ਸਖਸ਼ੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਦਲਜੀਤ ਕੌਰ ਧਾਲੀਵਾਲ ਦੀ ਸਪੁੱਤਰੀ ਸਾਹਿਬ ਕੌਰ ਧਾਲੀਵਾਲ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਉਠਾਈ ਹੈ।ਸਾਹਿਬ ਕੌਰ ਅਕਸਰ ਹੀ ਅਗਾਂਹਵਧੂ ਮੁੱਦਿਆਂ ‘ਤੇ ਆਵਾਜ਼ ਉਠਾਉਂਦੀ ਰਹਿੰਦੀ ਹੈ।
ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ