Sanjay raut says kangana ranaut : ਸ਼ਿਵ ਸੈਨਾ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਹੜਾ ਵਿਅਕਤੀ ਸੱਚ ਬੋਲਦਾ ਹੈ ਉਸ ਨੂੰ ਦੇਸ਼ਧ੍ਰੋਹੀ ਅਤੇ ਗੱਦਾਰ ਕਿਹਾ ਜਾਂਦਾ ਹੈ, ਉਸ ‘ਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ। ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਵਿਚਾਰ ਵਟਾਂਦਰੇ ਦੌਰਾਨ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਰਾਉਤ ਨੇ ਕਿਹਾ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਹ ਦੇਸ਼ ਦੀ ਵੱਕਾਰ ਲਈ ਚੰਗਾ ਨਹੀਂ ਹੈ। ਰਾਉਤ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਤੁਸੀਂ 200 ਕਿਸਾਨਾਂ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 100 ਤੋਂ ਵੱਧ ਨੌਜਵਾਨ ਲਾਪਤਾ ਹਨ, ਕੀ ਪੁਲਿਸ ਨੇ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਹੈ? ਕੁੱਝ ਵੀ ਪਤਾ ਨਹੀਂ ਹੈ? ਕੀ ਇਹ ਸਾਰੇ ਦੇਸ਼ਧ੍ਰੋਹੀ ਹਨ? ਉਨ੍ਹਾਂ ਨੇ ਤਿੱਖੇ ਸ਼ਬਦਾਂ ‘ਚ ਕਿਹਾ, “ਬਹੁਮਤ ਹੰਕਾਰ ਨਾਲ ਨਹੀਂ ਚਲਦੀ।”
ਸ਼ਿਵ ਸੈਨਾ ਨੇਤਾ ਨੇ ਕਿਹਾ, “ਸਾਡੇ ਦੇਸ਼ ਵਿੱਚ ਤੁਹਾਡੇ ਲਈ ਦੇਸ਼ ਭਗਤ ਕੌਣ ਹੈ?” ਅਰਨਬ ਗੋਸਵਾਮੀ, ਕੰਗਣਾ ਰਨੌਤ? ਜ਼ਰੂਰੀ ਦਸਤਾਵੇਜ਼ ਲੀਕ ਕਰਨ ਵਾਲਾ ਦੇਸ਼ ਪ੍ਰੇਮੀ ਹੈ।” ਬਹੁਜਨ ਸਮਾਜ ਪਾਰਟੀ ਦੇ ਸਤੀਸ਼ ਚੰਦਰ ਮਿਸ਼ਰਾ ਨੇ ਵਿਚਾਰ ਵਟਾਂਦਰੇ ਦੌਰਾਨ ਕਿਹਾ ਕਿ ਜਿਹੜਾ ਕਾਨੂੰਨ ਤੁਸੀਂ ਸਦਨ ਦੇ ਅੰਦਰ ਕਿਸਾਨਾਂ ਦੇ ਹੱਕ ‘ਚ ਦੱਸ ਰਹੇ ਹੋ, ਕਿਸਾਨਾਂ ਦੀ ਭਲਾਈ ਲਈ ਦੱਸ ਰਹੇ ਹੋ, ਕਿਸਾਨਾਂ ਨੂੰ ਉਹ ਨਹੀਂ ਚਾਹੀਦਾ। ਇਸ ਲਈ ਸਰਕਾਰ ਨੂੰ ਤੁਰੰਤ ਹੀ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ।