Sanjay singh at kisan mahapanchayat: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਮੇਰਠ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ। ਅਸੀਂ ਲਗਾਤਾਰ ਕਿਸਾਨਾਂ ਦੇ ਮੁੱਦੇ ਉਠਾ ਰਹੇ ਹਾਂ। ਜੇਕਰ ਭਾਜਪਾ ਨੂੰ ਕਿਸਾਨ ਦੀ ਫਿਕਰ ਹੁੰਦੀ ਤਾਂ ਕਿਸਾਨ 100 ਦਿਨਾਂ ਤੱਕ ਇਥੇ ਹੜਤਾਲ ‘ਤੇ ਨਹੀਂ ਬੈਠਦੇ। ਜੇ ਭਾਜਪਾ ਸਾਡੇ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾ ਰਹੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਸਮਰਥਨ ‘ਚ ਉਤਰਨਾ ਚਾਹੀਦਾ ਹੈ। ਉਹ ਵੀ ਤੇ ਰਾਜਨੀਤੀ ਕਰ ਰਹੀ ਹੈ। ਅਸੀਂ ਅੱਗੇ ਵੀ ਮਹਾਂਪੰਚਾਇਤਾਂ ਕਰਦੇ ਰਹਾਂਗੇ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ।
ਕਿਸਾਨਾਂ ਨਾਲ ਏਕਤਾ ਦਿਖਾਉਣ ਲਈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲਿਆ। ਇਸ ਮੌਕੇ ਸੰਸਦ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ। ਅਰਵਿੰਦ ਕੇਜਰੀਵਾਲ ਵਲੋਂ ਗੰਨਾ ਕਿਸਾਨਾਂ ਨੂੰ ਭੁਗਤਾਨ ਅਦਾ ਕਰਨ ਅਤੇ ਬਿਜਲੀ ਦਾ ਬਿੱਲ ਅਦਾ ਕਰਨ ਦਾ ਚੋਣ ਵਾਅਦਾ ਕਰਨ ਤੇ ਸੰਜੇ ਸਿੰਘ ਨੇ ਕਿਹਾ ਕਿ “ਉਹ ਦੱਸ ਰਹੇ ਹਨ ਕਿ ਅਸੀਂ ਦਿੱਲੀ ਵਿੱਚ ਕੀ ਕੀਤਾ ਹੈ। ਅਤੇ ਗੰਨੇ ਦੇ ਕਿਸਾਨਾਂ ਨੂੰ ਭੁਗਤਾਨ ਕਰਨਾ ਲਾਜ਼ਮੀ ਹੈ। ਜੇ ਇਹ ਵਾਅਦੇ ਕੀਤੇ ਗਏ ਹਨ ਤਾਂ ਕੀ ਗਲਤ ਹੈ। ਅਰਵਿੰਦ ਕੇਜਰੀਵਾਲ ਨੇ ਜੋ ਵਾਅਦੇ ਦਿੱਲੀ ਵਿੱਚ ਕੀਤੇ ਸੀ ਉਹ ਪੂਰੇ ਵੀ ਕੀਤੇ ਅਤੇ ਇਥੇ ਵੀ ਪੂਰੇ ਕਰਨਗੇ।”