Satyendra Jain wrote letter: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਹਸਪਤਾਲਾਂ ‘ਤੇ ਦਬਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਅਜਿਹੀ ਸਥਿਤੀ ਵਿੱਚ ਆਕਸੀਜਨ ਦੇ ਨਾਲ-ਨਾਲ ਇੱਕ ਵੈਂਟੀਲੇਟਰ ਸਮੇਤ ਕਈ ਮਹੱਤਵਪੂਰਨ ਸਹੂਲਤਾਂ ਦੀ ਭਾਰੀ ਘਾਟ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ। ਇਸ ਵਿਚਾਲੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੋਂ ਮਦਦ ਮੰਗੀ ਹੈ । ਸਤੇਂਦਰ ਜੈਨ ਨੇ ਟਵੀਟ ਕਰਦਿਆਂ ਕਿਹਾ ਕਿ ਜੀਟੀਬੀ ਹਸਪਤਾਲ ਵਿੱਚ ਹੁਣ ਸਿਰਫ਼ 4 ਘੰਟੇ ਦੀ ਆਕਸੀਜਨ ਬਚੀ ਹੋਈ ਹੈ ।
ਸਤੇਂਦਰ ਜੈਨ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜੀਟੀਬੀ ਹਸਪਤਾਲ ਵਿੱਚ 500 ਮਰੀਜ਼ ਆਕਸੀਜਨ ’ਤੇ ਹਨ । ਅਜਿਹੀ ਸਥਿਤੀ ਵਿੱਚ ਸਿਰਫ 4 ਘੰਟੇ ਦੀ ਹੀ ਆਕਸੀਜਨ ਬਚੀ ਹੋਈ ਹੈ। ਜਿਸ ਕਾਰਨ ਕਿਸੇ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਜਲਦੀ ਤੋਂ ਜਲਦੀ ਸਪਲਾਈ ਜਾਰੀ ਕਰੋ। ਜੈਨ ਨੇ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਦਿੱਲੀ ਵਿੱਚ ਕ੍ਰਮਵਾਰ 240 ਅਤੇ 365 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਹੋਈ ਸੀ । ਉਨ੍ਹਾਂ ਕਿਹਾ ਕਿ ਦਿੱਲੀ ਨੂੰ ਹਰ ਦਿਨ 700 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ।
ਜੈਨ ਨੇ ਦੱਸਿਆ ਕਿ ਦਿੱਲੀ ਦੇ ਬਹੁਤੇ ਹਸਪਤਾਲਾਂ ਵਿੱਚ ਸਿਰਫ 10 ਤੋਂ 12 ਘੰਟੇ ਦੀ ਆਕਸੀਜਨ ਬਚੀ ਹੋਈ ਹੈ। ਇਸ ਦੇ ਨਾਲ ਹੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਕਸੀਜਨ ਦੀ ਬਹੁਤ ਘਾਟ ਹੈ। ਦਿੱਲੀ ਵਿੱਚ ਬਸ ਕੁਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੋਈ ਹੈ ਅਤੇ ਕੇਂਦਰ ਨੂੰ ਤੁਰੰਤ ਮੁਹਈਆ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਦਿੱਲੀ ਵਿੱਚ ਆਕਸੀਜਨ ਦੀ ਭਾਰੀ ਘਾਟ ਹੈ । ਮੈਂ ਦੁਬਾਰਾ ਕੇਂਦਰ ਨੂੰ ਬੇਨਤੀ ਕਰਦਾ ਹਾਂ ਕਿ ਦਿੱਲੀ ਨੂੰ ਤੁਰੰਤ ਆਕਸੀਜਨ ਮੁਹਈਆ ਕਰਵਾਈ ਜਾਵੇ। ਕੁਝ ਹਸਪਤਾਲਾਂ ਵਿੱਚ ਕੁਝ ਘੰਟਿਆਂ ਲਈ ਆਕਸੀਜਨ ਬਚੀ ਹੋਈ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਟਵੀਟ ਕਰ ਕਿਹਾ ਸੀ ਕਿ ਆਕਸੀਜਨ ਨੂੰ ਲੈ ਕੇ ਸਾਰੇ ਹਸਪਤਾਲਾਂ ਤੋਂ SOS ਫੋਨ ਆ ਰਹੇ ਹਨ। ਸਪਲਾਈ ਕਰਨ ਵਾਲੇ ਲੋਕਾਂ ਨੂੰ ਵੱਖ-ਵੱਖ ਰਾਜਾਂ ਵਿੱਚ ਰੋਕਿਆ ਦਿੱਤਾ ਜਾ ਰਿਹਾ ਹੈ। ਆਕਸੀਜਨ ਦੀ ਸਪਲਾਈ ਨੂੰ ਲੈ ਕੇ ਰਾਜਾਂ ਵਿਚਾਲੇ ਜੰਗਲ ਰਾਜ ਨਾ ਹੋਵੇ, ਇਸ ਦੇ ਲਈ ਕੇਂਦਰ ਸਰਕਾਰ ਨੂੰ ਬਹੁਤ ਸੰਵੇਦਨਸ਼ੀਲ ਅਤੇ ਕਿਰਿਆਸ਼ੀਲ ਰਹਿਣਾ ਪਵੇਗਾ ।