ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੋਣ ਬਾਂਡ ਨਾਲ ਜੁੜੇ ਮਾਮਲੇ ਵਿੱਚ SBI ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਦਾ ਕਹਿਣਾ ਹੈ ਕਿ ਸੰਵਿਧਾਨਿਕ ਬੇਂਚ ਦੇ ਫੈਸਲੇ ਵਿੱਚ ਸਪੱਸ਼ਟ ਕਿਹਾ ਗਿਆ ਸੀ ਕਿ ਚੋਣ ਬਾਂਡ ਦੀ ਪੂਰੀ ਡਿਟੇਲ, ਖਰੀਦੀ ਦੀ ਤਰੀਕ, ਖਰੀਦਦਾਰ ਦਾ ਨਾਮ, ਕੈਟੇਗਰੀ ਸਣੇ ਦਿੱਤੀ ਜਾਵੇ। SBI ਨੇ ਚੋਣ ਬਾਂਡ ਦੇ ਯੂਨੀਕ ਅਲਫਾ ਨਿਊਮੇਰਿਕ ਨੰਬਰਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਸਦੇ ਲਈ ਕੋਰਟ ਨੇ SBI ਤੋਂ 18 ਮਾਰਚ ਤੱਕ ਦਾ ਜਵਾਬ ਮੰਗਿਆ ਹੈ।
ਦਰਅਸਲ, ਚੋਣ ਬਾਂਡ ਮਾਮਲੇ ਵਿੱਚ ਉਪਰਲੀ ਅਦਾਲਤ ਨੇ 11 ਮਾਰਚ ਨੂੰ SBI ਨੂੰ ਆਦੇਸ਼ ਦਿੱਤਾ ਸੀ ਕਿ ਉਹ 12 ਮਾਰਚ ਨੂੰ ਚੋਣ ਕਮਿਸ਼ਨ ਨੂੰ ਬਾਂਡ ਦੀ ਡਿਟੇਲ ਦਾ ਖੁਲਾਸਾ ਕਰੇ। ਉਪਰਲੀ ਅਦਾਲਤ ਨੇ 11 ਮਾਰਚ ਨੂੰ ਆਦੇਸ਼ ਦਿੰਦਿਆਂ ਕਿਹਾ ਸੀ ਕਿ ਅਦਾਲਤ ਦੇ ਸਾਹਮਣੇ ECI ਵੱਲੋਂ ਦਾਇਰ ਕੀਤੇ ਬਿਆਨਾਂ ਦੀਆਂ ਕਾਪੀਆਂ ECI ਦੇ ਦਫ਼ਤਰ ਵਿੱਚ ਰੱਖੀਆਂ ਜਾਣੀਆਂ ਚਾਹੀਦੀਆਂ ਹਨ।
ਜ਼ਿਕਰਯੋਗ ਹੈ ਕਿ ਬੀਤੀ 15 ਫਰਵਰੀ ਨੂੰ ਪੰਜ ਜੱਜਾਂ ਦੀ ਸੰਵਿਧਾਨਿਕ ਬੇਂਚ ਨੇ ਕੇਂਦਰ ਦੀ ਚੋਣ ਬਾਂਡ ਯੋਜਨਾ ਨੂੰ ਗੈਰ-ਸੰਵਿਧਾਨਕ ਦੱਸਦੇ ਹੋਏ ਇਸ ‘ਤੇ ਰੋਕ ਲਗਾ ਦਿੱਤੀ ਸੀ। ਕੋਰਟ ਨੇ ਚੋਣ ਬਾਂਡ ਯੋਜਨਾ ਦੇ ਇਕਲੌਤੇ ਫਾਇਨੇਂਸ਼ਿਅਲ ਸੰਸਥਾਂ SBI ਬੈਂਕ ਨੂੰ 12 ਅਪ੍ਰੈਲ 2019 ਤੋਂ ਹੁਣ ਤੱਕ ਹੋਈ ਚੋਣ ਬਾਂਡ ਦੀ ਖਰੀਦ ਦੀ ਪੂਰੀ ਜਾਣਕਾਰੀ 6 ਮਾਰਚ ਤੱਕ ਦੇਣ ਦਾ ਆਦੇਸ਼ ਦਿੱਤਾ ਸੀ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ, ਜਿਸ ਵਿੱਚ SBI ਬੈਂਕ ਨੇ ਚੋਣ ਬਾਂਡ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਦੀ ਸੀਮਾ 30 ਜੂਨ ਤੱਕ ਵਧਾਉਣ ਦੀ ਮੰਗ ਕੀਤੀ ਸੀ। ਸੁਣਵਾਈ ਦੇ ਦੌਰਾਨ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਖਾਂ ਕਿ SBI ਕਹਿ ਰਹੀ ਹੈ ਕਿ ਦਾਨ ਦੇਣ ਵਾਲਿਆਂ ਅਤੇ ਰਾਜਨੀਤਿਕ ਪਾਰਟੀਆਂ ਦੀ ਜਾਣਕਾਰੀ ਸੀਲ ਕਵਰ ਦੇ ਨਾਲ SBI ਦੀ ਮੁੰਬਈ ਸਥਿਤ ਮੁੱਖ ਸ਼ਾਖਾ ਵਿੱਚ ਹੈ। ਮੈਚਿੰਗ ਪ੍ਰਕਿਰਿਆ ਵਿੱਚ ਸਮਾਂ ਲੱਗੇਗਾ, ਪਰ ਅਸੀਂ ਤੁਹਾਨੂੰ ਮੈਚਿੰਗ ਕਰਨ ਦੇ ਲਈ ਕਿਹਾ ਹੀ ਨਹੀਂ ਸੀ। ਅਸੀਂ ਤਾਂ ਸਿਰਫ਼ ਸਪਸ਼ਟ ਡਿਸਕਲੋਜਰ ਮੰਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: