ਮਹਾਰਾਸ਼ਟਰ ਦੇ ਨਾਸਿਕ ਵਿਖੇ ਇਨਕਮ ਟੈਕਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਵਿਭਾਗ ਵੱਲੋਂ ਇਕ ਘਰ ਵਿਚ ਛਾਪਾ ਮਾਰਿਆ ਗਿਆ ਇਸ ਤਹਿਤ ਕਰੋੜਾਂ ਤੇ ਅਰਬਾਂ ਦੀ ਜਾਇਦਾਦ ਸਣੇ 26 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਵੱਲੋਂ ਘਰ ਵਿਚ ਛਾਪਾ ਮਾਰਿਆ ਗਿਆ। ਘਰ ਵਿਚੋਂ ਨੋਟਾਂ ਦੇ ਬੰਡਲ ਬਰਾਮਦ ਹੋਏ ਜਿਨ੍ਹਾ ਨੂੰ ਗਿਣਨ ਵਾਸਤੇ ਮਸ਼ੀਨਾਂ ਮੰਗਵਾਉਣੀਆਂ ਪਈਆਂ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰ ਕਿੰਨੀ ਨਕਦੀ ਘਰ ਵਿਚ ਪਈ ਹੈ। ਇਹ ਛਾਪਾ ਸਰਾਫਾ ਕਾਰੋਬਾਰੀ ਦੇ ਘਰ ਮਾਰਿਆ ਗਿਆ ਹੈ। ਛਾਣਬੀਣ ਵਿਚ ਜੋ ਬਰਾਮਦ ਹੁੰਦਾ ਹੈ ਉਸ ਨੂੰ ਦੇਖ ਕੇ ਅਧਿਕਾਰੀ ਹੈਰਾਨ ਰਹਿ ਜਾਂਦੇ ਹਨ।
ਇਹ ਵੀ ਪੜ੍ਹੋ :ਘਰ ਬੈਠੇ ਹੀ ਡਾਊਨਲੋਡ ਕਰ ਸਕਦੇ ਹੋ ਵਰਚੁਅਲ ਆਧਾਰ, ਇਹ ਹਰ ਥਾਂ ਹੈ ਵੈਧ, ਜਾਣੋ ਡਾਊਨਲੋਡ ਕਰਨ ਦਾ ਆਸਾਨ ਤਰੀਕਾ
ਲਗਭਗ 26 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ ਤੇ 90 ਕਰੋੜ ਦੀ ਸੰਪਤੀ ਨੂੰ ਜ਼ਬਤ ਕੀਤਾ ਗਿਆ ਹੈ। ਇੰਨੀ ਵੱਡੀ ਗਿਣਤੀ ਵਿਚ ਪੈਸਾ ਮਿਲਿਆ ਕਿ ਅਧਿਕਾਰੀਆਂ ਨੂੰ ਗਿਣਨ ਲਈ 14 ਘੰਟੇ ਲੱਗੇ ਗਏ। ਸਰਾਫਾ ਕਾਰੋਬਾਰੀ ਨੇ ਬਹੁਤ ਹੀ ਜੁਗਾੜ ਨਾਲ ਘਰ ਵਿਚ ਲੁਕਾ ਕੇ ਥੈਲਿਆਂ ਵਿਚ ਰੱਖੇ ਹੋਏ ਸਨ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: