ਆਂਧਰਾ ਪ੍ਰਦੇਸ਼ ਦੇ ਸਾਬਕਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਧਰਮਪੁਰੀ ਸ਼੍ਰੀਨਿਵਾਸ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਸ਼ਨੀਵਾਰ ਤੜਕੇ 3 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ 76 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਸ਼੍ਰੀਨਿਵਾਸ ਨੇ ਤਤਕਾਲੀ ਆਂਧਰਾ ਪ੍ਰਦੇਸ਼ ਵਿੱਚ ਮੰਤਰੀ, ਸੰਸਦ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਕੰਮ ਕੀਤਾ ਹੈ। ਉਨ੍ਹਾਂ ਦੇ ਦੋ ਪੁੱਤਰ ਹਨ, ਦੂਜਾ ਪੁੱਤਰ ਧਰਮਪੁਰੀ ਅਰਵਿੰਦ ਇਸ ਸਮੇਂ ਨਿਜ਼ਾਮਾਬਾਦ ਦਾ ਐਮ.ਪੀ. ਹੈ। ਉਨ੍ਹਾਂ ਦਾ ਵੱਡਾ ਪੁੱਤਰ ਸੰਜੇ ਇਸ ਤੋਂ ਪਹਿਲਾਂ ਨਿਜ਼ਾਮਾਬਾਦ ਦੇ ਮੇਅਰ ਰਹਿ ਚੁੱਕੇ ਹਨ।
ਤੇਲੰਗਾਨਾ ਦੇ ਟਰਾਂਸਪੋਰਟ ਅਤੇ ਬੀਸੀ ਕਲਿਆਣ ਮੰਤਰੀ ਪੋਂਨਮ ਪ੍ਰਭਾਕਰ ਨੇ ਸ਼੍ਰੀਨਿਵਾਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਮੌਕੇ ਮੰਤਰੀ ਪੋਂਨਮ ਪ੍ਰਭਾਕਰ ਨੇ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਪਾਰਟੀ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹੋਰ ਹਿੰਮਤ ਬਖਸ਼ਣ।
ਇਹ ਵੀ ਪੜ੍ਹੋ : ਅੱਜ ਸੰਗਰੂਰ ਜਾਣਗੇ CM ਭਗਵੰਤ ਮਾਨ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ‘ਚ ਹੋਣਗੇ ਸ਼ਾਮਲ
ਤੇਲੰਗਾਨਾ ਦੇ ਪੰਚਾਇਤ ਰਾਜ ਅਤੇ ਪੇਂਡੂ ਵਿਕਾਸ (ਪੇਂਡੂ ਜਲ ਸਪਲਾਈ ਸਮੇਤ), ਮਹਿਲਾ ਅਤੇ ਬਾਲ ਕਲਿਆਣ ਮੰਤਰੀ, ਦਾਨਸਾਰੀ ਅਨਸੂਯਾ ਸੇਥਾਕਾ ਨੇ ਸ਼੍ਰੀਨਿਵਾਸ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਦੀ ਅਰਦਾਸ ਕੀਤੀ।
ਵੀਡੀਓ ਲਈ ਕਲਿੱਕ ਕਰੋ -: