Serum institute of india : ਮਹਾਰਾਸ਼ਟਰ ਦੇ ਪੁਣੇ ‘ਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਟਰਮੀਨਲ 1 ਗੇਟ ‘ਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਸਾਫ਼ ਨਹੀਂ ਹੈ। ਫਾਇਰ ਬਿਰਗੇਡ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਸੀਰਮ ਇੰਸਟੀਟਿਊਟ ਆਫ ਇੰਡੀਆ ਕੋਰੋਨਾ ਟੀਕਾ ਕੋਵਿਸ਼ਿਲਡ ਬਣਾ ਰਹੀ ਹੈ, ਜਿਸਦੀ ਸਪਲਾਈ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਣੇ ਦੇ ਮੰਜਰੀ ਵਿੱਚ ਸਥਿਤ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਨਵੇਂ ਪਲਾਂਟ ਨੂੰ ਅੱਗ ਲੱਗੀ ਹੋਈ ਹੈ। 300 ਕਰੋੜ ਦੀ ਲਾਗਤ ਨਾਲ ਬਣੇ ਇਸ ਪਲਾਂਟ ਵਿੱਚ ਕੋਰੋਨਾ ਟੀਕੇ ਕੋਵਿਸ਼ਿਲਡ ਦੀ ਵੱਡੇ ਪੱਧਰ ‘ਤੇ ਉਤਪਾਦਨ ਕਰਨ ਦੀ ਯੋਜਨਾ ਹੈ। ਪਿੱਛਲੇ ਸਾਲ ਹੀ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਇਸ ਪਲਾਂਟ ਦਾ ਉਦਘਾਟਨ ਕੀਤਾ ਸੀ, ਪਰ ਇਸ ਪਲਾਂਟ ਵਿੱਚ ਟੀਕੇ ਦਾ ਉਤਪਾਦਨ ਸ਼ੁਰੂ ਨਹੀਂ ਹੋਇਆ ਹੈ।
ਮੌਕੇ ‘ਤੇ ਫਾਇਰ ਬਿਰਗੇਡ ਦੀਆਂ 7 ਤੋਂ 8 ਗੱਡੀਆਂ ਮੌਜੂਦ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਅਤੇ ਕਿੰਨੇ ਲੋਕ ਟਰਮੀਨਲ ਵਿੱਚ ਫਸੇ ਹੋਏ ਹਨ, ਦਾ ਵੀ ਖੁਲਾਸਾ ਨਹੀਂ ਹੋਇਆ ਹੈ। ਇਸ ਪੰਜ ਮੰਜ਼ਿਲਾ ਪਲਾਂਟ ਵਿਚ ਕੋਵਿਸ਼ਿਲਡ ਦਾ ਉਤਪਾਦਨ ਕੁੱਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।
ਇਹ ਵੀ ਦੇਖੋ : ਕੱਲ ਹੋਊਗੀ ਆਖਰੀ ਮੀਟਿੰਗ, ਸੁਣੋਂ ਕਿਸਾਨਾਂ ਨੇ ਕਿਵੇਂ ਪਾਣੀ-ਪਾਣੀ ਕੀਤਾ ਮੰਤਰੀ ਤੋਮਰ…