Serum Institute to focus: ਭਾਰਤ ਵਿੱਚ ਕੋਰੋਨਾ ਨਾਲ ਜੂਝ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਵੈਕਸੀਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਦੇਣ ‘ਤੇ ਕੰਮ ਕਰ ਰਹੀ ਹੈ। ਇਸਦਾ ਟੀਚਾ ਇਸ ਗੱਲ ‘ਤੇ ਹੈ ਕਿ ਕਿਵੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਦਿੱਤੀ ਜਾਵੇ। ਦੱਸ ਦੇਈਏ ਕਿ ਇਹ ਕੰਪਨੀ ਸਿਰਫ ਭਾਰਤ ਦੀ ਹੈ । ਦੁਨੀਆ ਦੀ ਸਭ ਤੋਂ ਜ਼ਿਆਦਾ ਵੈਕਸੀਨ ਦਾ ਉਤਪਾਦਨ ਹੁੰਦਾ ਹੈ।
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਧਿਆਨ ਭਾਰਤ ਵਿੱਚ ਪਹਿਲਾਂ ਐਸਟਰਾਜ਼ੇਨੇਕਾ ਦੀ ਵੈਕਸੀਨ ਦੇਣਾ ਹੈ। ਉਸ ਤੋਂ ਬਾਅਦ ਦੁਨੀਆ ਦੇ ਹੋਰ ਦੇਸ਼ਾਂ ਨੂੰ ਸਪਲਾਈ ਹੋਵੇਗੀ। ਸੀਰਮ ਇੰਸਟੀਚਿਊਟ ਐਸਟਰਾਜ਼ੇਨੇਕਾ ਦਵਾਈ ਕੰਪਨੀ ਦੀ ਵੈਕਸੀਨ ਦਾ ਉਤਪਾਦਨ ਭਾਰਤ ਵਿੱਚ ਕਰ ਰਹੀ ਹੈ।
ਅਦਾਰ ਪੂਨਾਵਾਲਾ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਆਪਣੇ ਦੇਸ਼ ਦੀ ਸਭ ਤੋਂ ਪਹਿਲਾਂ ਚਿੰਤਾ ਕਰਨੀ ਹੈ । ਉਸ ਤੋਂ ਬਾਅਦ ਅਸੀਂ ਕੋਵੈਕਸ ਸੁਵਿਧਾ ‘ਤੇ ਜਾਂਦੇ ਹਾਂ, ਫਿਰ ਦੂਜੇ ਸਮਝੌਤਿਆਂ ਅਤੇ ਸੌਦਿਆਂ ਬਾਰੇ ਗੱਲ ਕਰਾਂਗੇ। ਇਸੇ ਕਰਕੇ ਭਾਰਤ ਅਤੇ ਭਾਰਤ ਦੇ ਲੋਕ ਮੇਰੀ ਤਰਜੀਹ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹਨ । ਕੋਵੈਕਸ ਸਹੂਲਤ ਦੁਨੀਆ ਦੇ ਗਰੀਬ ਦੇਸ਼ਾਂ ਲਈ ਵੈਕਸੀਨ ਦੇਣ ਦੀ ਇੱਕ ਜਗ੍ਹਾ ਤੈਅ ਕੀਤੀ ਜਾ ਰਹੀ ਹੈ।
ਅਦਾਰ ਨੇ ਦੱਸਿਆ ਕਿ ਅਸੀਂ ਟੀਕਾ ਖਰੀਦਣ ਲਈ ਭਾਰਤ ਸਰਕਾਰ ਨਾਲ ਗੱਲ ਕਰ ਰਹੇ ਹਾਂ । SII ਕੋਲ 2021 ਦੀ ਪਹਿਲੀ ਤਿਮਾਹੀ ਤੱਕ ਇੰਨੀ ਵੈਕਸੀਨ ਹੋ ਜਾਵੇਗੀ ਕਿ ਇਹ ਟੀਕਾ ਭਾਰਤੀ ਬਾਜ਼ਾਰਾਂ ਵਿੱਚ ਵੇਚ ਸਕਦੀ ਹੈ। ਅਦਾਰ ਪੂਨਾਵਾਲਾ ਦਾ ਇਹ ਬਿਆਨ ਐਸਟਰਾਜ਼ੇਨੇਕਾ ਡਰੱਗ ਕੰਪਨੀ ਦੇ ਦਾਅਵੇ ਤੋਂ ਥੋੜ੍ਹੀ ਦੇਰ ਬਾਅਦ ਆਇਆ ਹੈ, ਜਿਸ ਵਿੱਚ ਡਰੱਗ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਦਵਾਈ ਕੋਰੋਨਾ ਨੂੰ ਰੋਕਣ ਵਿੱਚ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ।
ਇਸ ਤੋਂ ਬਾਅਦ ਐਸਟਰਾਜ਼ੇਨੇਕਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਟੀਕਾ ਵਿਸ਼ਵ ਵਿੱਚ ਸਭ ਤੋਂ ਸਸਤਾ, ਸੁਰੱਖਿਅਤ ਅਤੇ ਕੁਸ਼ਲ ਟੀਕਾ ਹੈ । ਕੰਪਨੀ ਨੇ ਕਿਹਾ ਕਿ ਇਸ ਦੇ ਸਸਤੇ ਉਤਪਾਦਨ ਅਤੇ ਨਿਰਵਿਘਨ ਵੰਡ ਲਈ ਉਨ੍ਹਾਂ ਕੋਲ ਪੂਰੀ ਨੀਤੀ ਹੈ । ਹੁਣ ਸੀਰਮ ਇੰਸਟੀਚਿਊਟ ਅਤੇ ਐਸਟਰਾਜ਼ੇਨੇਕਾ ਸਾਲ ਦੇ ਅੰਤ ਵਿੱਚ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਕਰਨ ਦੀ ਆਗਿਆ ਦੇਣ।
ਇਹ ਵੀ ਦੇਖੋ: ਕਿਸਾਨਾਂ ਲਈ ਇਸ ਨੌਜਵਾਨ ਨੇ ਕੱਢੀ ਐਸੀ ਕਾਢ, ਰਾਸ਼ਟਰਪਤੀ ਨੇ ਵੀ ਕੀਤਾ ਸਨਮਾਨਤ