Shatrughan sinha tweets:ਅਦਾਕਾਰ-ਰਾਜਨੇਤਾ ਸ਼ਤਰੂਘਨ ਸਿਨਹਾ ਵੀ ਗ੍ਰੇਟਾ ਥਾਨਬਰਗ ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ ਦਿਸ਼ਾ ਰਵੀ ਦੇ ਸਮਰਥਨ ਵਿੱਚ ਅੱਗੇ ਆਏ ਹਨ। ਸਿਨਹਾ ਨੇ ਇਸ ਨੂੰ ਕਿਸਾਨਾਂ ਦੀਆਂ ਮੰਗਾਂ ਸਮੇਤ ਹੋਰ ਵੱਡੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤੀ ਗਈ ਕਾਰਵਾਈ ਦੱਸਿਆ ਹੈ।ਸ਼ਤਰੂਘਨ ਸਿਨਹਾ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ‘ਤੇ ਆਪਣੇ ਟਵੀਟ ਵਿੱਚ ਲਿਖਿਆ, “ਮੁੱਖ ਮੁੱਦਿਆਂ ਅਤੇ ਕਿਸਾਨਾਂ ਦੀਆਂ ਸਭ ਤੋਂ ਜਾਇਜ਼ ਮੰਗਾਂ ਤੋਂ ਧਿਆਨ ਹਟਾਉਣ ਲਈ ਕਾਰਵਾਈ ਕੀਤੀ ਗਈ?” ਸਤਿਕਾਰਯੋਗ ਸੀਜੇ ਸਰ, ਇਹ ਉਮੀਦ ਹੈ ਕਿ ਸਾਡੇ ਲੋਕਾਂ ਦੀ ਚੰਗੀ ਸੇਂਸ(ਸਮਝ) ਦੀ ਜਿੱਤ ਹੋਵੇਗੀ ਅਤੇ ਉਸ ਨੂੰ ਜਲਦੀ ਇਨਸਾਫ਼ ਮਿਲੇਗਾ। ਜੈ ਹਿੰਦ!”
ਸਿਨਹਾ ਨੇ ਅੱਗੇ ਟਵੀਟ ਵਿੱਚ ਲਿਖਿਆ ਕਿ “..ਪਰ ਔਰਤ ਸਸ਼ਕਤੀਕਰਨ ਦੇ ਯੁੱਗ ਵਿੱਚ ਹੁਣ ਇਹ ਕੀ ਹੋ ਰਿਹਾ ਹੈ, ਸਤਿਕਾਰਯੋਗ ਸਰ? ਨੌਜਵਾਨ ਮੌਸਮ ਦੀ ਕਾਰਕੁਨ (Climate Activist) ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਬਹੁਤ ਅਜੀਬ ਹੈ, ਤੁਹਾਨੂੰ ਨਹੀਂ ਲੱਗਦਾ।”
ਤੁਹਾਨੂੰ ਦੱਸ ਦੇਈਏ ਕਿ ਟੂਲਕਿਟ ਮਾਮਲੇ ਵਿੱਚ, ਦਿੱਲੀ ਪੁਲਿਸ ਨੇ ਦਿਸ਼ਾ ਨੂੰ ਬੰਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ। ਦਿਸ਼ਾ ਨੇ ਇੱਕ ਪ੍ਰਾਈਵੇਟ ਕਾਲਜ ਤੋਂ ਬੀਬੀਏ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ‘ਫ੍ਰਾਈਡੇਜ਼ ਫਾਰ ਫਿਉਚਰ ਇੰਡੀਆ’ ਨਾਮਕ ਇੱਕ ਸੰਸਥਾ ਦੀ ਸੰਸਥਾਪਕ ਮੈਂਬਰ ਵੀ ਹੈ।
ਇਹ ਵੀ ਦੇਖੋ: ਅੱਜ ਤੋਂ ਗੱਡੀ ‘ਤੇ ਨਾ ਲਾਈ ਇਹ ਚੀਜ਼ ਤਾਂ ਹੋਵੇਗਾ ਵੱਡਾ ਜ਼ੁਰਮਾਨਾ, ਤੁਹਾਡੇ ਲਈ ਜਾਣਨਾ ਜ਼ਰੂਰੀ