Shopping Malls Restaurants Temples reopen: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹੁਣ ਰੋਜ਼ਾਨਾ ਔਸਤਨ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਇਸ ਸਭ ਦੇ ਵਿਚਕਾਰ ਅੱਜ ਦੇਸ਼ ਵਿੱਚ ਅਨਲਾਕ-1 ਦੇ ਦੂਜਾ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ । 1 ਜੂਨ ਨੂੰ ਭਾਰਤ ਸਰਕਾਰ ਨੇ ਲਾਕਡਾਊਨ 5.0 ਯਾਨੀ ਅਨਲਾਕ 1.0 ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਦੂਜਾ ਪੜਾਅ ਅੱਜ ਤੋਂ ਖੁੱਲ੍ਹ ਰਿਹਾ ਹੈ । ਅੱਜ ਯਾਨੀ ਕਿ ਸੋਮਵਾਰ ਤੋਂ ਦੇਸ਼ ਵਿੱਚ ਧਾਰਮਿਕ ਸਥਾਨਾਂ, ਰੈਸਟੋਰੈਂਟਾਂ ਅਤੇ ਮਾਲ ਆਦਿ ਖੁੱਲ੍ਹ ਗਏ ਹਨ, ਪਰ ਇਸ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਹਨ ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ । ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਹਜ਼ਾਰ ਤੋਂ ਵੱਧ ਗਏ ਹਨ, ਪਰ ਇਸ ਸਭ ਦੇ ਬਾਵਜੂਦ ਅੱਜ ਤੋਂ ਦਿੱਲੀ ਵਿੱਚ ਕਈ ਕਿਸਮਾਂ ਦੀਆਂ ਛੋਟਾਂ ਮਿਲ ਰਹੀਆਂ ਹਨ । ਦਿੱਲੀ ਦੇ ਸਾਰੇ ਧਾਰਮਿਕ ਸਥਾਨ ਅੱਜ ਖੁੱਲ੍ਹ ਗਏ ਹਨ । ਇਸ ਤੋਂ ਇਲਾਵਾ ਸ਼ਰਤਾਂ ਦੇ ਨਾਲ ਮਾਲ, ਰੈਸਟੋਰੈਂਟ ਵੀ ਖੋਲ੍ਹੇ ਜਾਣਗੇ । ਹਾਲਾਂਕਿ, ਰਾਜਧਾਨੀ ਵਿੱਚ ਹੋਟਲ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ।
ਧਾਰਮਿਕ ਸਥਾਨਾਂ ਲਈ ਗਾਈਡਲਾਈਨ
ਧਾਰਮਿਕ ਸਥਾਨ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਨਗੇ ਅਤੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ । ਧਾਰਮਿਕ ਸਥਾਨ ਵਿੱਚ ਇੱਕ ਵਾਰ ਵਿੱਚ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ. ਅਲਕੋਹਲ ਵਾਲੀ ਸੈਨੀਟਾਈਜ਼ਰ ਅਤੇ ਥਰਮਲ ਸਕੈਨਰ ਲਾਉਣਾ ਲਾਜ਼ਮੀ ਹੋਵੇਗਾ । ਜਿਸ ਵਿੱਚ ਲੱਛਣ ਨਹੀਂ ਮਿਲੇਗਾ, ਸਿਰਫ ਉਸਨੂੰ ਦਾਖਲਾ ਮਿਲੇਗਾ । ਨਾਲ ਹੀ, ਹਰੇਕ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ । ਬੂਟ, ਚੱਪਲ ਜਾਂ ਤਾਂ ਗੱਡੀ ਵਿੱਚ ਹੀ ਉਤਾਰ ਕੇ ਆਓ ਜਾਂ ਫਿਰ ਉੱਥੇ ਸਟੈਂਡ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ।ਧਾਰਮਿਕ ਸਥਾਨ ‘ਤੇ ਕੋਵਿਡ ਤੋਂ ਬਚਣ ਲਈ ਇੱਕ ਘੋਸ਼ਣਾ ਜ਼ਰੂਰ ਹੋਣੀ ਚਾਹੀਦੀ ਹੈ । ਧਾਰਮਿਕ ਸਥਾਨਾਂ ‘ਤੇ AC ਚਲਾਇਆ ਜਾ ਸਕਦਾ ਹੈ, ਪਰ ਤਾਪਮਾਨ 24 ਅਤੇ 30 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ ਹੈ । ਮੂਰਤੀਆਂ ਨੂੰ ਛੂਹਣ ਦੀ ਆਗਿਆ ਨਹੀਂ ਹੋਵੇਗੀ । ਪ੍ਰਸ਼ਾਦ ਵੰਡਿਆ ਨਹੀਂ ਜਾਵੇਗਾ । ਸਮੂਹ ਗਾਉਣ ਦੀ ਬਜਾਏ ਰਿਕਾਰਡ ਵਜਾਇਆ ਜਾਵੇਗਾ ।
ਸ਼ਾਪਿੰਗ ਮਾਲ, ਹੋਟਲ ਤੇ ਰੇਸਟੋਰੈਂਟ ਲਈ ਦਿਸ਼ਾ-ਨਿਰਦੇਸ਼
ਸੀਸੀਟੀਵੀ ਕੰਮ ਕਰਨੇ ਚਾਹੀਦੇ ਹਨ । ਹਰੇਕ ਲਈ ਥਰਮਲ ਸਕੈਨਿੰਗ ਅਤੇ ਅਲਕੋਹਲ ਵਾਲੇ ਸੈਨੀਟਾਈਜ਼ਰ ਲਗਾਉਣਾ ਲਾਜ਼ਮੀ ਹੋਵੇਗਾ । ਸਿਰਫ ਉਨ੍ਹਾਂ ਨੂੰ ਦਾਖਲ ਹੋਣ ਦੀ ਆਗਿਆ ਹੋਵੇਗੀ ਜਿਨ੍ਹਾਂ ਵਿੱਚ ਲੱਛਣ ਨਹੀਂ ਹਨ । ਕਿਸੇ ਵੀ ਬਜ਼ੁਰਗ, ਗਰਭਵਤੀ ਔਰਤ ਜਾਂ ਗੰਭੀਰ ਬਿਮਾਰੀ ਨਾਲ ਗ੍ਰਸਤ ਕਰਮਚਾਰੀ ਨੂੰ ਕੰਮ ਕਰਨ ਲਈ ਨਹੀਂ ਬੁਲਾਇਆ ਜਾ ਸਕਦਾ । ਐਸਕਾਲੇਟਰ ‘ਤੇ ਇੱਕ ਪੌੜੀ ਛੱਡ ਕੇ ਚੜ੍ਹਿਆ ਜਾ ਸਕਦਾ ਹੈ । ਹੋਟਲ ਜਾਂ ਰੈਸਟੋਰੈਂਟ ਭੀੜ ਵਾਲੇ ਸਮਾਗਮਾਂ ਦੀ ਮੇਜ਼ਬਾਨੀ ਨਹੀਂ ਕਰ ਸਕਦੇ । ਸਿਰਫ 50% ਦੀ ਸਮਰੱਥਾ ਵਿੱਚ ਗ੍ਰਾਹਕਾਂ ਨੂੰ ਫੂਡ ਕੋਰਟ ਜਾਂ ਰੈਸਟੋਰੈਂਟ ਵਿੱਚ ਰੱਖਿਆ ਜਾ ਸਕਦਾ ਹੈ । ਬਿੱਲ ਦੇਣ ਵਿੱਚ ਕੈਸ਼ਲੈੱਸ ਟ੍ਰਾਂਜ਼ੈਕਸ਼ਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ । ਡਿਸਪੋਸੇਬਲ ਮੇਨੂ ਰੱਖੇ ਜਾਣੇ ਚਾਹੀਦੇ ਹਨ ਅਤੇ ਚੰਗੀ ਕੁਆਲਟੀ ਦਾ ਨੈਪਕਿਨ ਪੇਪਰ ਹੋਣਾ ਲਾਜ਼ਮੀ ਹੈ ।
ਦੱਸ ਦੇਈਏ ਕਿ ਅਜਿਹਾ ਨਹੀਂ ਹੈ ਕਿ ਅੱਜ ਤੋਂ ਦੇਸ਼ ਦੇ ਹਰ ਹਿੱਸੇ ਵਿੱਚ ਮੰਦਰ ਖੁੱਲ੍ਹ ਰਹੇ ਹਨ । ਕੁਝ ਰਾਜਾਂ ਅਤੇ ਸੰਸਥਾਵਾਂ ਨੇ ਅਜੇ ਤੱਕ ਧਾਰਮਿਕ ਸਥਾਨ ਖੋਲ੍ਹਣ ਬਾਰੇ ਨਹੀਂ ਸੋਚਿਆ ਹੈ । ਜੰਮੂ ਦਾ ਮਾਤਾ ਵੈਸ਼ਨੋ ਦੇਵੀ ਮੰਦਰ ਬੰਦ ਰਹੇਗਾ, ਇਸ ਤੋਂ ਇਲਾਵਾ ਹਰਿਆਣਾ ਦਾ ਪੰਚਕੁਲਾ ਮੰਦਰ ਨਹੀਂ ਖੁੱਲ੍ਹੇਗਾ । ਮਹਾਰਾਸ਼ਟਰ, ਝਾਰਖੰਡ, ਗੋਆ ਅਤੇ ਓਡੀਸ਼ਾ ਵਿੱਚ ਸਾਰੇ ਧਾਰਮਿਕ ਸਥਾਨ 30 ਜੂਨ ਤੱਕ ਬੰਦ ਰਹਿਣਗੇ ।