ਹਰਿਆਣਾ ‘ਚ ਸਿਰਸਾ ਦੀ ਰਾਣੀਆਂ ਤਹਿਸੀਲ ‘ਚ ਨਿਰਮਾਣ ਅਧੀਨ ਮੰਦਰ ਦੇ ਬਾਹਰ ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਾਜ਼ਾਰ ਬੰਦ ਕਰਵਾ ਕੇ ਪੁਲਿਸ ਕੋਲ ਪੁੱਜੇ। ਦੂਜੇ ਪਾਸੇ ਮੂਰਤੀਆਂ ਤੋੜਨ ਵਾਲੇ ਲੋਕਾਂ ਨੇ ਇਸ ਨੂੰ ਵਕਫ਼ ਬੋਰਡ ਦੀ ਜ਼ਮੀਨ ਦਾ ਠੇਕਾ ਕਰਾਰ ਦਿੱਤਾ ਹੈ।
ਗੁੱਸੇ ‘ਚ ਆਏ ਲੋਕਾਂ ਨੇ ਵੀਰਵਾਰ ਨੂੰ ਸੜਕ ਜਾਮ ਕਰ ਦਿੱਤੀ। ਲੋਕਾਂ ਦੇ ਵੱਧਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਦੋ ਘੰਟੇ ਬਾਅਦ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਅਤੇ 15 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ ਅਤੇ ਉਨ੍ਹਾਂ ਨੇ ਜਾਮ ਖੋਲ੍ਹ ਦਿੱਤਾ। ਦਰਅਸਲ ਰਾਣੀਆਂ ਦੇ ਮੇਨ ਬਾਜ਼ਾਰ ਵਿੱਚ ਵਕਫ਼ ਬੋਰਡ ਦੀ ਜ਼ਮੀਨ ਸੀ। ਭੂ-ਮਾਫੀਆ ਨੇ ਕਈ ਸਾਲ ਪਹਿਲਾਂ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। 2008 ਵਿੱਚ ਭੂ-ਮਾਫ਼ੀਆ ਨੇ ਵਕਫ਼ ਬੋਰਡ ਤੋਂ ਠੇਕੇ ’ਤੇ ਲੈ ਕੇ ਇਸ ’ਤੇ ਦੁਕਾਨਾਂ ਕੱਟਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਵਿਵਾਦਿਤ ਜ਼ਮੀਨ ‘ਤੇ ਮੰਦਰ ਬਣਾਉਣ ਦਾ ਫੈਸਲਾ ਕੀਤਾ, ਤਾਂ ਜੋ ਭੂ-ਮਾਫੀਆ ਕਬਜ਼ਾ ਨਾ ਕਰ ਸਕੇ। ਇੱਥੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵੀਰਵਾਰ ਸਵੇਰੇ ਲੋਕਾਂ ਨੇ ਮੰਦਰ ਦੇ ਬਾਹਰ ਟੁੱਟੀਆਂ ਮੂਰਤੀਆਂ ਨੂੰ ਦੇਖਿਆ। ਇਸ ਤੋਂ ਬਾਅਦ ਲੋਕ ਗੁੱਸੇ ‘ਚ ਆ ਗਏ। ਸ਼ਹਿਰ ਦੇ ਸਮੂਹ ਲੋਕ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਦਰ ਦੇ ਬਾਹਰ ਧਰਨੇ ‘ਤੇ ਬੈਠ ਗਏ। ਰਾਣੀਆ ਨਗਰ ਪਾਲਿਕਾ ਦੇ ਚੇਅਰਮੈਨ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨਾਲ ਜੁੜੇ ਲੋਕ ਮੌਕੇ ’ਤੇ ਪੁੱਜੇ ਅਤੇ ਮੰਦਰ ਦੀ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਰੋਸ ਵਜੋਂ ਬਾਜ਼ਾਰ ਬੰਦ ਕਰਵਾ ਦਿੱਤਾ ਤੇ ਥਾਣੇ ਪਹੁੰਚ ਗਏ। ਇਸ ਦੇ ਨਾਲ ਹੀ ਦੂਜੀ ਧਿਰ ਦੇ ਲੋਕ ਵੀ ਥਾਣੇ ਵਿੱਚ ਮੌਜੂਦ ਸਨ। ਦੋਵਾਂ ਧਿਰਾਂ ਵਿੱਚ ਬਹਿਸ ਹੋਈ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਪਿੰਡ ਵਾਸੀਆਂ ਨੇ ਰਾਣੀਆਂ ਸਿਰਸਾ ਰੋਡ ’ਤੇ ਜਾਮ ਲਾ ਦਿੱਤਾ। ਇਸ ਮਗਰੋਂ ਪੁਲੀਸ ਨੇ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ