Sitaram yechury says india : ਸਵੀਡਨ ਦੀ ਇੱਕ ਸੰਸਥਾ ਵਲੋਂ ਲੋਕਤੰਤਰ ਸਬੰਧੀ ਰਿਪੋਰਟ ‘ਚ ਭਾਰਤ ਦਾ ਦਰਜਾ ਘੱਟ ਕਰਨ ਦੀਆਂ ਖਬਰਾਂ ਦੇ ਵਿਚਕਾਰ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਹੁਣ ਇੱਕ ‘ਚੁਣਾਵੀ ਤਾਨਾਸ਼ਾਹ’ ਬਣ ਗਿਆ ਹੈ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਯੇਚੁਰੀ ਨੇ ਕਿਹਾ, “ਭਾਰਤ ਵਿੱਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਲੋਚਕਾਂ ਦੀ ਆਵਾਜ਼ ਨੂੰ ਚੁੱਪ ਕਰਾਉਣ ਲਈ ਦੇਸ਼ ਧ੍ਰੋਹ, ਮਾਣਹਾਨੀ ਅਤੇ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਵਰਤੋਂ ਕੀਤੀ ਹੈ।” ਉਨ੍ਹਾਂ ਕਿਹਾ ਕਿ ਭਾਰਤ ਵਿੱਚ ਉਦਾਰਵਾਦੀ ਲੋਕਤੰਤਰ ਦਾ ਪੱਧਰ ਘਟਿਆ ਹੈ।
ਸਵੀਡਨ ਦੀ ਰਿਪੋਰਟ ਤੋਂ ਪਹਿਲਾਂ, ਅਮਰੀਕੀ ਸਰਕਾਰ ਦੁਆਰਾ ਫੰਡ ਪ੍ਰਾਪਤ ਇੱਕ ਐੱਨ ਜੀ ਓ ਫ੍ਰੀਡਮ ਹਾਊਸ ਨੇ ਵੀ ਭਾਰਤ ਦੀ ਸਥਿਤੀ ਨੂੰ ‘ਸੁਤੰਤਰ’ ਤੋਂ ‘ਅੰਸ਼ਕ ਤੌਰ’ ਤੇ ਸੁਤੰਤਰ’ ਕਰਾਰ ਦਿੱਤਾ ਸੀ, ਭਾਰਤ ਸਰਕਾਰ ਨੇ ਇਸ ਰਿਪੋਰਟ ਨੂੰ ਨਕਾਰਦਿਆਂ ਇਸ ਨੂੰ ਗੁੰਮਰਾਹਕੁੰਨ ਦੱਸਿਆ ਸੀ। ਇਸ ਤੋਂ ਪਹਿਲਾਂ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸਵੀਡਿਸ਼ ਸੰਸਥਾ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ, ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ। ਉਨ੍ਹਾਂ ਨੇ ਟਵਿੱਟਰ ‘ਤੇ ਇੱਕ ਖ਼ਬਰ ਸਾਂਝੀ ਕਰਦਿਆਂ ਇਹ ਟਵੀਟ ਕੀਤਾ ਸੀ ਕਿ, “ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ।”
ਇਹ ਵੀ ਦੇਖੋ : ਸਿੱਖਾਂ ਨੇ ਖੋਲ੍ਹਿਆ ਦੁਨੀਆਂ ਦਾ ਸਭ ਤੋਂ ਸਸਤਾ Dialysis Hospital, ਲੋਕ ਬੋਲੇ ਤੁਸੀਂ ਧੰਨ ਹੋ