Smog becomes Trouble: ਧੂੰਏ ਕਾਰਨ ਪੋਸਟ ਕੋਵਿਡ ਮਰੀਜ਼ਾਂ ਦੀ ਪਰੇਸ਼ਾਨੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਪੋਸਟ ਕੋਵਿਡ ਮਰੀਜ਼ਾਂ ਨੂੰ ਵਧੇਰੇ ਸਮੱਸਿਆਵਾਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਦਮਾ, ਦਿਲ ਅਤੇ ਸਾਹ ਦੀਆਂ ਸਮੱਸਿਆਵਾਂ ਹਨ। ਦਰਅਸਲ, ਪੀਜੀਆਈ ਵਿਖੇ ਹਰ ਸ਼ਨੀਵਾਰ ਕੋਪਲਮੋਨਰੀ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਵੱਲੋਂ ਪੋਸਟ ਕੋਵਿਡ OPD ਦਾ ਸੰਚਾਲਨ ਹੁੰਦਾ ਹੈ। OPD ਵਿੱਚ ਇਸ ਸ਼ਨੀਵਾਰ ਨੂੰ ਰੋਹਤਕ, ਝੱਜਰ, ਜੀਂਦ, ਭਿਵਾਨੀ ਸਮੇਤ ਨੇੜਲੇ ਜ਼ਿਲ੍ਹਿਆਂ ਤੋਂ ਪੋਸਟ ਕੋਵਿਡ ਮਰੀਜ਼ ਇਲਾਜ ਕਰਵਾਉਣ ਲਈ 52 ਮਰੀਜ਼ ਪਹੁੰਚੇ।
ਇਨ੍ਹਾਂ ਵਿੱਚੋਂ 60 ਫੀਸਦੀ ਮਰੀਜ਼ 40 ਤੋਂ 65 ਸਾਲ ਦੇ ਸਨ। ਡਾਕਟਰਾਂ ਨੇ ਦੱਸਿਆ ਕਿ 52% ਮਰੀਜ਼ਾਂ ਵਿੱਚੋਂ 50% ਨੂੰ ਸਾਹ ਲੈਣ ਮੁਸ਼ਕਿਲ, ਗਲੇ ਵਿੱਚ ਖਰਾਸ਼, ਸੁੱਕੀ ਖੰਘ, 30% ਮਰੀਜ਼ਾਂ ਨੂੰ ਫੇਫੜੇ ਦੇ ਸੁੰਗੜਨ ਕਾਰਨ ਸਾਹ ਫੁੱਲਣ ਅਤੇ 20% ਮਰੀਜ਼ਾਂ ਨੂੰ ਕਮਜ਼ੋਰੀ, ਥਕਾਵਟ, ਭੁੱਖ ਘੱਟ ਹੋਣਾ ਆਦਿ ਵਰਗੀਆਂ ਸਮੱਸਿਆਵਾਂ ਹਨ। ਕੋਵਿਡ -19 ਦੇ ਸਟੇਟ ਨੋਡਲ ਅਫ਼ਸਰ ਡਾ: ਧਰੁਵ ਚੌਧਰੀ ਨੇ ਦੱਸਿਆ ਕਿ ਨਵੰਬਰ, ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਦਮਾ ਅਤੇ ਦਿਲ ਦੇ ਮਰੀਜ਼ਾਂ ਨੂੰ ਜ਼ਿਆਦਾ ਜੋਖਮ ਹੁੰਦਾ ਹੈ। ਪ੍ਰਦੂਸ਼ਣ ਨਾਲ ਵੀ ਹੁਣ ਖ਼ਤਰਾ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਰਿਕਵਰ ਹੋ ਚੁੱਕੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਬਹੁਤ ਸਾਵਧਾਨ ਵਰਤਣ ਦੀ ਲੋੜ ਹੈ।
ਇਸ ਬਾਰੇ ਪਾਣੀਪਤ ਦੇ ਇੱਕ 40 ਸਾਲਾਂ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਕੋਰੋਨਾ ਹੋਏ ਇੱਕ ਮਹੀਨਾ ਬੀਤ ਚੁੱਕਿਆ ਹੈ । ਹੁਣ 10 ਦਿਨਾਂ ਤੋਂ ਸਾਹ ਫੁੱਲਣ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ। ਡਾਕਟਰਾਂ ਦੀ ਸਲਾਹ ਤੋਂ ਬਾਅਦ ਧੂੰਏ ਦੇ ਮਾੜੇ ਪ੍ਰਭਾਵ ਪਾਏ ਗਏ ਹਨ । ਉੱਥੇ ਹੀ ਰੋਹਤਕ ਦੇ ਇੱਕ 60 ਸਾਲਾਂ ਬਜ਼ੁਰਗ ਨੇ ਕਿਹਾ ਕਿ ਡੇਢ ਮਹੀਨੇ ਪਹਿਲਾਂ ਉਸਨੂੰ ਕੋਰੋਨਾ ਦੀ ਲਾਗ ਹੋਈ ਸੀ। ਜਿਸ ਕਾਰਨ ਉਸਨੂੰ ਪਿਛਲੇ ਇੱਕ ਹਫਤੇ ਤੋਂ ਸਾਹ ਲੈਣ ਵਿੱਚ ਮੁਸ਼ਕਿਲ, ਅੱਖਾਂ ਵਿੱਚ ਜਲਣ, ਗਲੇ ਵਿੱਚ ਖਰਾਸ਼, ਸੁੱਕੀ ਖੰਘ ਆਦਿ ਦੀ ਪਰੇਸ਼ਾਨੀ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 85 ਲੱਖ ਦੇ ਪਾਰ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 85 ਲੱਖ 53 ਹਜ਼ਾਰ 657 ਹੋ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 45 ਹਜ਼ਾਰ 903 ਨਵੇਂ ਮਰੀਜ਼ ਮਿਲੇ ਹਨ, ਜਦਕਿ 490 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 1 ਲੱਖ 26 ਹਜ਼ਾਰ 611 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 79 ਲੱਖ 17 ਹਜ਼ਾਰ 373 ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ 5 ਲੱਖ 09 ਹਜ਼ਾਰ 673 ਹੋ ਗਈ ਹੈ।