ਹਰਿਆਣਾ ਭਾਜਪਾ ਆਗੂ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ਦੀ ਸੁਣਵਾਈ ਅੱਜ ਗੋਆ ਦੀ ਮਾਪੁਸਾ ਅਦਾਲਤ ਵਿੱਚ ਹੋਵੇਗੀ। ਅੱਜ ਸੁਣਵਾਈ ਦੌਰਾਨ CBI ਅਤੇ ਮੁਲਜ਼ਮਾਂ ਦੇ ਵਕੀਲਾਂ ਦਰਮਿਆਨ ਸੁਖਵਿੰਦਰ ਦੀ ਜ਼ਮਾਨਤ ਅਰਜ਼ੀ ’ਤੇ ਬਹਿਸ ਹੋਵੇਗੀ।
10 ਜਨਵਰੀ ਨੂੰ ਪਿਛਲੀ ਸੁਣਵਾਈ ਵਿੱਚ CBI ਨੇ ਜ਼ਮਾਨਤ ਦਾ ਵਿਰੋਧ ਕੀਤਾ ਸੀ ਅਤੇ ਆਪਣਾ ਜਵਾਬ ਦਾਇਰ ਕੀਤਾ ਸੀ ਕਿ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਦੋਸ਼ੀ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੁਲਜ਼ਮ ਸੁਖਵੰਤ ਸਿੰਘ ਡਾਂਗੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਸੁਖਵਿੰਦਰ ਨੂੰ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ। ਸੀਬੀਆਈ ਨੇ ਆਪਣੀ ਚਾਰਜਸ਼ੀਟ ਵੀ ਦਾਇਰ ਕਰ ਦਿੱਤੀ ਹੈ ਪਰ ਇਸ ਵਿੱਚ ਕਿਤੇ ਵੀ ਸੀਬੀਆਈ ਇਸ ਕਤਲ ਦਾ ਮਕਸਦ ਨਹੀਂ ਦਿਖਾ ਸਕੀ। ਇਸ ਲਈ ਇਹ ਕਤਲ ਨਹੀਂ ਹੈ ਅਤੇ ਉਸ ਦੇ ਮੁਵੱਕਿਲ ਨੂੰ ਜਾਣਬੁੱਝ ਕੇ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਸੋਨਾਲੀ ਕਤਲ ਕੇਸ ਵਿੱਚ ਸੀਬੀਆਈ ਨੇ 22 ਨਵੰਬਰ ਨੂੰ ਗੋਆ ਦੀ ਅਦਾਲਤ ਵਿੱਚ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਨਾਲ ਗੋਆ ਵਿੱਚ ਉਨ੍ਹਾਂ ਦੇ ਪੀਏ ਸੁਧੀਰ ਅਤੇ ਸੁਖਵਿੰਦਰ ਵੀ ਸਨ। ਸੋਨਾਲੀ ਦੇ ਪਰਿਵਾਰ ਦਾ ਦੋਸ਼ ਹੈ ਕਿ ਸੁਧੀਰ ਅਤੇ ਸੁਖਵਿੰਦਰ ਨੇ ਉਸ ਦਾ ਕਤਲ ਕੀਤਾ ਹੈ। ਸੁਧੀਰ ਸੋਨਾਲੀ ਦੀ ਜਾਇਦਾਦ ਹੜੱਪਣਾ ਚਾਹੁੰਦਾ ਹੈ। ਇਸੇ ਕਾਰਨ ਉਸ ਨੇ ਸੋਨਾਲੀ ਨੂੰ ਨਸ਼ੇ ਦੇ ਕੇ ਮਾਰ ਦਿੱਤਾ। ਸੋਨਾਲੀ ਦੇ ਭਰਾ ਰਿੰਕੂ ਨੇ ਗੋਆ ਪੁਲਿਸ ਕੋਲ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਖਿਲਾਫ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸੋਨਾਲੀ ਦੀ ਪੋਸਟ ਮਾਰਟਮ ਰਿਪੋਰਟ ‘ਚ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਗੋਆ ਪੁਲੀਸ ਨੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।