ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਦੇ ਦੋਸ਼ੀ ਸੁਖਵਿੰਦਰ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਜਦਕਿ ਮੁੱਖ ਦੋਸ਼ੀ ਪੀਏ ਸੁਧੀਰ ਸਾਂਗਵਾਨ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੇਠਲੀ ਅਦਾਲਤ ‘ਚ ਚੱਲ ਰਹੀ ਹੈ। ਸੋਨਾਲੀ ਫੋਗਾਟ ਦਾ ਭਰਾ ਰਿੰਕੂ ਢਾਕਾ ਦੋਸ਼ੀ ਦੀ ਜ਼ਮਾਨਤ ਪਟੀਸ਼ਨ ‘ਤੇ ਭੜਕ ਗਿਆ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਮੁੰਬਈ ਹਾਈ ਕੋਰਟ ਦੇ ਚੀਫ਼ ਜਸਟਿਸ, ਸੀਬੀਆਈ ਡਾਇਰੈਕਟਰ, ਕਾਨੂੰਨ ਮੰਤਰੀ ਨੂੰ ਪੰਜ ਪੰਨਿਆਂ ਦਾ ਸ਼ਿਕਾਇਤ ਪੱਤਰ ਭੇਜਿਆ ਹੈ। ਜਿਸ ‘ਚ ਇਸ ਮਾਮਲੇ ‘ਚ ਨਿਆਂਪਾਲਿਕਾ ਨਾਲ ਜੁੜੇ ਲੋਕਾਂ, ਗੋਆ ਦੇ ਐਡਵੋਕੇਟ ਜਨਰਲ ਅਤੇ ਸੀਐੱਮ ਪ੍ਰਮੋਦ ਸਾਵੰਤ ‘ਤੇ ਮਿਲੀਭੁਗਤ ਕਰਨ ਅਤੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਦੇ ਦੋਸ਼ ਲੱਗੇ ਹਨ। ਰਿੰਕੂ ਢਾਕਾ ਨੇ ਇਹ ਸ਼ਿਕਾਇਤ 20 ਮਈ ਨੂੰ ਭੇਜੀ ਹੈ, ਪਰ ਇਹ ਕੱਲ੍ਹ ਹੀ ਸੋਨਾਲੀ ਫੋਗਾਟ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕੀਤੀ ਗਈ ਹੈ। ਇਸ ਦੇ ਨਾਲ ਹੀ ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਕੇ ਆਪਣੀ ਮਾਂ ਲਈ ਇਨਸਾਫ ਦੀ ਗੁਹਾਰ ਲਗਾਈ ਹੈ। ਰਿੰਕੂ ਨੇ ਕਿਹਾ ਕਿ ਭੈਣ ਨੂੰ ਇਨਸਾਫ਼ ਲੈਣ ਲਈ ਭਟਕਣਾ ਪੈਂਦਾ ਹੈ। ਦੋਸ਼ੀ ਸੁਖਵਿੰਦਰ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਗੋਆ ਦੀ ਹਾਈਕੋਰਟ ਤੋਂ ਜ਼ਮਾਨਤ ਦੇਣ ਲਈ ਪੂਰੇ ਕਾਂਡ ਵਿਚ ਗੜਬੜੀ ਹੋਣ ਦਾ ਸ਼ੱਕ ਹੈ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਰਿੰਕੂ ਢਾਕਾ ਨੇ ਦੋਸ਼ ਲਾਇਆ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਹਰਿਆਣਾ ਦੇ ਉੱਚ ਪ੍ਰਸ਼ਾਸਨਿਕ ਅਤੇ ਸਿਆਸੀ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਨਿਆਂਪਾਲਿਕਾ ਨਾਲ ਜੁੜੇ ਲੋਕਾਂ ਅਤੇ ਐਡਵੋਕੇਟ ਜਨਰਲ ਰਾਹੀਂ ਮੁਲਜ਼ਮਾਂ ਨੂੰ ਜ਼ਮਾਨਤ ਦਿਵਾਉਣ ਵਿੱਚ ਮਦਦ ਕੀਤੀ ਹੈ। ਇਸ ਵਿੱਚ ਨਾਜਾਇਜ਼ ਵਸੂਲੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋਨਾਲੀ ਫੋਗਾਟ ਕੇਸ ਵਿੱਚ ਮੁਲਜ਼ਮ ਸੁਖਵਿੰਦਰ ਨੂੰ ਜ਼ਮਾਨਤ ਦੇਣ ਤੋਂ ਬਾਅਦ ਕਤਲ ਕੇਸ ਦੇ ਦੂਜੇ ਮੁਲਜ਼ਮ ਸੁਧੀਰ ਸਾਂਗਵਾਨ ਨੇ ਹੇਠਲੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਕਾਰਨ ਅਪਰਾਧੀਆਂ ਦਾ ਮਨੋਬਲ ਉੱਚਾ ਹੈ। ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰੋ। ਮ੍ਰਿਤਕ ਭੈਣ ਨੂੰ ਇਨਸਾਫ਼ ਮਿਲੇ। ਸੋਨਾਲੀ ਫੋਗਾਟ ਦੀ 22-23 ਅਗਸਤ ਨੂੰ ਗੋਆ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਨਾਲ ਗੋਆ ਵਿੱਚ ਉਨ੍ਹਾਂ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਵੀ ਸਨ। ਸੋਨਾਲੀ ਦੇ ਪਰਿਵਾਰ ਦਾ ਦੋਸ਼ ਹੈ ਕਿ ਸੁਧੀਰ ਅਤੇ ਸੁਖਵਿੰਦਰ ਨੇ ਉਸ ਦਾ ਕਤਲ ਕੀਤਾ ਹੈ।