ਦੇਸ਼ ਭਰ ਵਿਚ ਲੋਕਪ੍ਰਿਯ ਹੋ ਰਹੀ ਵੰਦੇ ਭਾਰਤ ਨੂੰ ਲੈ ਕੇ ਰੇਲਵੇ ਕਾਫੀ ਉਤਸ਼ਾਹਿਤ ਹੈ। ਵੱਖ-ਵੱਖ ਰੂਟਾਂ ‘ਤੇ ਰੇਲਵੇ ਵੱਲੋਂ ਚਲਾਈ ਜਾ ਰਹੀ ਵੰਦੇ ਭਾਰਤ ਤੋਂ ਇਲਾਵਾ ਸਮਰ ਸਪੈਸ਼ਲ ਵੰਦੇ ਭਾਰਤ ਟ੍ਰੇਨਾਂ ਦਾ ਐਲਾਨ ਰੇਲਵੇ ਸਮੇਂ-ਸਮੇਂ ‘ਤੇ ਕਰ ਰਿਹਾ ਹੈ। ਚੇਨਈ ਤੇ ਨਾਗਰਕੋਇਲ ਵਿਚ ਸਮਰ ਸਪੈਸ਼ਲ ਵੰਦੇ ਭਾਰਤ ਟ੍ਰੇਨ ਸੇਵਾ 19 ਤਰੀਕ ਨੂੰ ਚਲਾਈ ਜਾਵੇਗੀ। ਤਮਿਲਨਾਡੂ ਵਿਚ 19 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। ਇਥੇ ਯਾਤਰੀਆਂ ਦੀ ਸਹੂਲਤ ਲਈ ਦੱਖਣ ਰੇਲਵੇ ਨੇ ਤਮਿਲਨਾਡੂ ਨੇ ਵੱਖ-ਵੱਖ ਹਿੱਸਿਆਂ ਤੇ ਗੁਆਂਢੀ ਸੂਬਿਆਂ ਦੇ ਸ਼ਹਿਰਾਂ ਲਈ ਸਮਰ ਸਪੈਸ਼ਲ ਟ੍ਰੇਨਾਂ ਦਾ ਐਲਾਨ ਕੀਤਾ ਹੈ।
ਗਰਮੀ ਦੇ ਮੌਸਮ ਵਿਚ ਵਾਧੂ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਸਪੈਸ਼ਲ ਵੰਦੇ ਭਾਰਤ ਚਲਾਉਣ ਦਾ ਫੈਸਲਾ ਕੀਤਾ ਹੈ। ਅਪ੍ਰੈਲ ਵਿਚ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਚੇਨਈ ਐਗਮੋਰ ਤੋਂ ਨਾਗਰਕੋਇਲ ਸੈਕਟਰ ਲਈ ਇਹ ਸਪੈਸ਼ਲ ਟ੍ਰੇਨ ਚਲਾਈ ਜਾਵੇਗੀ। ਟ੍ਰੇਨ ਨੰਬਰ 0607 ਚੇਨਈ ਐਗਮੋਰ-ਨਾਗਰਕੋਇਲ ਵੰਦੇ ਭਾਰਤ ਟ੍ਰੀ ਵ੍ਹੀਕਲੀ ਸਪੈਸ਼ਲ ਹੋਵੇਗੀ, ਜੋ ਚੇਨਈ ਐਗਮੋਰ ਤੋਂ ਸਵੇਰੇ 5.15 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 2.10 ਵਜੇ ਨਾਗਰਕੋਇਲ ਪਹੁੰਚ ਜਾਵੇਗੀ। ਜੇਕਰ ਵਾਪਸੀ ਦੀ ਗੱਲ ਕੀਤੀ ਜਾਵੇ ਤਾਂ ਟ੍ਰੇਨ ਨੰਬਰ 06058 ਨਾਗਰਕੋਇਲ-ਚੇਨਈ ਐਗਮੋਰ ਵੰਦੇ ਭਾਰਤ ਨਾਗਰਕੋਇਲ ਤੋਂ ਦੁਪਹਿਰ 2.50 ਵਜੇ ਰਵਾਨਾ ਹੋਵੇਗੀ ਤੇ ਰਾਤ 11.45 ਵਜੇ ਚੇਨਈ ਐਗਮੋਰ ਪਹੁੰਚੇਗੀ।
ਇਹ ਵੀ ਪੜ੍ਹੋ : ਗੁਲਾਮ ਨਬੀ ਆਜ਼ਾਦ ਨਹੀਂ ਲੜਨਗੇ ਲੋਕ ਸਭਾ ਚੋਣ, ਅਨੰਤਨਾਗ ਸੀਟ ਤੋਂ ਨਾਂ ਲਿਆ ਵਾਪਸ
ਰੇਲਵੇ ਵੱਲੋਂ ਇਹ ਸਾਫ ਕੀਤਾ ਗਿਆ ਹੈ ਕਿ ਅਪ੍ਰੈਲ ਮਹੀਨੇ ਵਿਚ ਇਸ ਸਪੈਸ਼ਲ ਵੰਦੇ ਭਾਰਤ ਟ੍ਰੇਨ ਨੂੰ ਚਲਾਇਆ ਜਾਵੇਗਾ।ਰਿਪੋਰਟ ਮੁਤਾਬਕ ਇਹ ਟ੍ਰੇਨ 5, 6, 7, 12, 13, 14, 20, 21, 26, 27 ਤੇ 28 ਅਪ੍ਰੈਲ ਨੂੰ ਦੋਵੇਂ ਪਾਸੇ ਤੋਂ ਆਪ੍ਰੇਟ ਕੀਤੀ ਜਾਵੇਗੀ। ਚੇਨਈ ਐਗਮੋਰ ਤੋਂ ਨਾਗਰਕੋਇਲ ਸੈਕਟਰ ਲਈ ਜਾਣ ਵਾਲੀਆਂ ਇਨ੍ਹਾਂ ਵੰਦੇ ਭਾਰਤ ਸਪੈਸ਼ਲ ਟ੍ਰੇਨਾਂ ਦੇ ਕਈ ਸਟਾਪੇਜ ਹੋਣਗੇ।