ਭਾਰਤ ਤੋਂ ਸਿੰਗਾਪੁਰ ਤੇ ਹਾਂਗਕਾਂਗ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਮਸਾਲੇ ਅਤੇ Ready to Eat ਖਾਧ ਪਦਾਰਥ ETO ਟੈਸਟ ਵਿਚ ਪਾਸ ਹੋਣ ਦੇ ਬਾਅਦ ਇਨ੍ਹਾਂ ਦੇਸ਼ਾਂ ਵਿਚ ਭੇਜੇ ਜਾਣਗੇ। ਭਾਰਤ ਸਰਕਾਰ ਦੇ Spices Board ਨੇ ਇਹ ਹੁਕਮ ਜਾਰੀ ਕੀਤਾ ਹੈ। ਭਾਰਤ ਸਰਕਾਰ ਦੇ Spices Board ਨੇ ਸਿੰਗਾਪੁਰ ਤੇ ਹਾਂਗਕਾਂਗ ਵੱਲੋਂ ਦੋ ਵੱਡੇ ਭਾਰਤੀ ਬ੍ਰਾਂਡਸ ਦੇ ਮਸਾਲਿਆਂ ਵਿਚ Ethylene Oxide ਮਿਲਣ ‘ਤੇ ਉਨ੍ਹਾਂ ਨੂੰ ਵਾਪਸ ਭੇਜੇ ਜਾਣ ਦੇ ਬਾਅਦ ਇਹ ਵੱਡਾ ਕਦਮ ਚੁੱਕਿਆ ਹੈ।
ਇਨ੍ਹਾਂ ਦੇਸ਼ਾਂ ਵਿਚ ਨਿਰਯਾਤ ਕੀਤੇ ਜਾਣ ਵਾਲੇ ਮਸਾਲਿਆਂ ਦਾ ਪਹਿਲੇ ਦੇਸ਼ ਵਿਚ Mandatory’ Ethylene Oxide Test ਹੋਵੇਗਾ ਤੇ ਬਾਅਦ ਵਿਚ ਇਨ੍ਹਾਂ ਨੂੰ ਦੇਸ਼ਾਂ ਵਿਚ ਭੇਜਿਆ ਜਾਵੇਗਾ। Spices Board ਨੇ ਆਪਣੇ ਹੁਕਮ ਵਿਚ ਇਹ ਵੀ ਦੱਸਿਆ ਕਿ ਸਿੰਗਾਪੁਰ ਵਿਚ ਕਿਸੇ ਖਾਧ ਪਦਾਰਥ ਵਿਚ Etylene Oxide ਦੀ ਜ਼ਿਆਦਾਤਰ ਮਾਤਰਾ 50ppm ਹੈ ਤੇ ਹਾਂਗਕਾਂਗ ਵਿਚ ਜ਼ੀਰੋ ਹੈ ਯਾਨੀ ਹਾਂਗਕਾਂਗ ਵਿਚ ਭੇਜੇ ਜਾਣ ਵਾਲੇ ਮਸਾਲੇ ਤੇ ਹੋਰ Ready to Eat Product ਉਦੋਂ ਭਾਰਤੀ ਕੰਪਨੀਆਂ ਭੇਜ ਸਕਣਗੀਆਂ ਜਦੋਂ ਲੈਬ ਟੈਸਟ ਵਿਚ ਬਿਲਕੁਲ ਵੀ Ehylene Oxide ਡਿਟੈਕਟ ਨਹੀਂ ਹੋਵੇਗੀ।
ਇਸੇ ਤਰ੍ਹਾਂ ਸਿੰਗਾਪੁਰ ਵਿਚ ਭੇਜੇ ਜਾਣ ਵਾਲੇ ਮਸਾਲੇ ਤੇ Ready to Eat ਖਾਧ ਪਦਾਰਥ ਉਦੋਂ ਕੰਪਨੀਆਂ ਭੇਜ ਸਕਦੀਆਂ ਹਨ ਜਦੋਂ ਉਨ੍ਹਾਂ ਵਿਚ Ethylene Oxide 50ppm ਤੋਂ ਘੱਟ ਹੋਵੇ। Spices Board ਦਾ ਭਾਰਤ ਤੋਂ ਸਿੰਗਾਪੁਰ ਤੇ ਹਾਂਗਕਾਂਗ ਵਿਚ ਭੇਜੇ ਜਾਣ ਵਾਲੇ ਮਸਾਲੇ ਤੇ ਹੋਰ Ready to Eat ਖਾਧ ਪਦਾਰਥ ਦੇ Mandatory ETO ਟੈਸਟ ਦਾ ਹੁਕਮ 6 ਮਈ ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਅੰਮ੍ਰਿਤਸਰ ‘ਚ ਆਪਸ ਵਿਚ ਭਿੜੇ ਕੈਦੀ, 3 ਜ਼ਖਮੀ ਕੈਦੀਆਂ ਨੂੰ ਲਿਆਂਦਾ ਗਿਆ ਹਸਪਤਾਲ
Spices Board ਨੇ ਹੁਕਮ ਵਿਚ ਕਿਹਾ ਕਿ ਮਸਾਲਿਆਂ ਤੇ Ready to Eat ਖਾਧ ਪਦਾਰਥਾਂ ਦੀ ਟੈਸਟ ਰਿਪੋਰਟ ਨੂੰ ਜਦੋਂ Spices Board ਮਨਜ਼ੂਰੀ ਦੇਵੇਗਾ ਉਦੋਂ ਹੀ ਭਾਰਤੀ ਕੰਪਨੀਆਂ ਇਨ੍ਹਾਂ ਨੂੰ ਸਿੰਗਾਪੁਰ ਤੇ ਹਾਂਗਕਾਂਗ ਵਿਚ ਐਕਸਪੋਰਟ ਕਰ ਸਕਣਗੀਆਂ।