ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਤੀਜੀ ਵਾਰ ਸਪੇਸ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ। 59 ਸਾਲ ਦੀ ਸੁਨੀਤਾ ਇਕ ਨਵੇਂ ਚਾਲਕ ਦਲ ਵਾਲੇ ਪੁਲਾੜ ਯਾਨ ਦਾ ਸੰਚਾਲਨ ਤੇ ਪ੍ਰੀਖਣ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ। ਵਿਲੀਅਮਸ ਜੋ ਪਹਿਲਾਂ ਭਗਵਾਨ ਗਣੇਸ਼ ਦੀ ਮੂਰਤੀ ਤੇ ਭਗਵਤ ਗੀਤਾ ਨੂੰ ਪੁਲਾੜ ਵਿਚ ਲੈ ਜਾ ਚੁੱਕੀ ਹੈ,ਆਪਣੀ ਤੀਜੀ ਯਾਤਰੀ ਲਈ ਇੰਟਰਨੈਸ਼ਨਲ ਸਪੇਸ਼ ਸਟੇਸ਼ਨ ‘ਤੇ ਪਹੁੰਚੀ ਹੈ। ਸਪੇਸ ਸਟੇਸ਼ਨ ‘ਤੇ ਪਹੁੰਚਣ ਦੇ ਬਾਅਦ ਉਨ੍ਹਾਂ ਨੇ ਡਾਂਸ ਕਰਕੇ ਇਸ ਦਾ ਜਸ਼ਨ ਮਨਾਇਆ।
ਵਿਲੀਅਮਸ ਤੇ ਵਿਲਮੋਰ ਦਾ ਸਵਾਗਤ ਘੰਟੀ ਵਜਾ ਕੇ ਕੀਤਾ ਗਿਆ, ਜੋ ISS ਦੀ ਇਕ ਪੁਰਾਣੀ ਪ੍ਰੰਪਰਾ ਹੈ। ਸਪੇਸ ਸਟੇਸ਼ਨ ਦੇ ਬਾਕੀ ਮੈਂਬਰਾਂ ਨੂੰ ਇਕ ਪਰਿਵਾਰ ਦੱਸਦੇ ਹੋਏ ਉਨ੍ਹਾਂ ਨੇ ਇੰਨੇ ਸ਼ਾਨਦਾਰ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਿਲੀਅਮਸ ਤੇ ਵਿਲਮੋਰ ਸਟਾਰਲਾਈਨਰ ਵਿਚ ਉਡਣ ਵਾਲੇ ਪਹਿਲੇ ਪੁਲਾੜ ਯਾਤਰੀ ਹਨ। ਫਲੋਰਿਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਵਿਚ ਲਾਂਚਿੰਗ ਦੇ ਲਗਭਗ 26 ਘੰਟੇ ਬਾਅਦ ਉੁਨ੍ਹਾਂ ਨੇ ਬੋਇੰਗ ਸਪੇਸਕ੍ਰਾਫਟ ਨੂੰ ਸਫਲਤਾਪੂਰਵਕ ISS ਤੱਕ ਪਹੁੰਚਾ ਦਿੱਤਾ।
ਮਾਮੂਲੀ ਹੀਲੀਅਮ ਰਿਸਾਅ ਵਰਗੀਆਂ ਤਕਨੀਕੀ ਗੜਬੜੀਆਂ ਕਾਰਨ ਡਾਕਿੰਗ ਵਿਚ ਲਗਭਗ ਇਕ ਘੰਟੇ ਦੀ ਦੇਰੀ ਹੋਈ। ISS ਦੇ ਰਸਤੇ ਚਾਲਕ ਦਲ ਨੇ ਪੁਲਾੜ ਵਿਚ ਪਹਿਲੀ ਵਾਰ ਸਟਾਰਲਾਈਨਰ ਨੂੰ ਮੈਨੂ੍ਲ ਉਡਾਣ ਸਣੇ ਪ੍ਰੀਖਣਾਂ ਦੀ ਇਕ ਲੜੀ ਪੂਰੀ ਕੀਤੀ। ਉਹ ਪੁਲਾੜ ਵਿਚ ਲਗਭਗ ਇਕ ਹਫਤਾ ਬਿਤਾਉਣਗੇ ਤੇ ਵੱਖ-ਵੱਖ ਪ੍ਰੀਖਣਾਂ ਵਿਚ ਸਹਾਇਤਾ ਕਰਨਗੇ ਤੇ ਵਿਗਿਆਨਕ ਪ੍ਰਯੋਗ ਕਰਨਗੇ। ਸਟਾਰਲਾਈਨਰ ਤੋਂ ਵਾਪਸ ਧਰਤੀ ‘ਤੇ ਪਰਤਣ ਦੌਰਾਨ ਉਨ੍ਹਾਂ ਦਾ ਸਮੁੰਦਰ ਦੀ ਜਗ੍ਹਾ ਜ਼ਮੀਨ ‘ਤੇ ਉੁਤਰਨ ਦਾ ਪਲਾਨ ਹੈ।
ਨਾਸਾ ਹਮੇਸ਼ਾ ਤੋਂ ਪੁਲਾੜ ਯਾਤਰੀਆਂ ਨੂੰ ਲਿਜਾਣ ਲਈ ਸਪੇਸ ਐਕਸ ਕਰੂਅ ਮਾਡਿਊਲ ਦਾ ਇਕ ਬਦਲ ਚਾਹੁੰਦਾ ਸੀ ਤੇ ਬੋਇੰਗ ਸਟਾਰਲਾਈਨਰ ਕਮਰਸ਼ੀਅਰ ਕਰੂਅ ਪ੍ਰੋਗਾਰਮ ਦੇ ਹਿੱਸੇ ਵਜੋਂ ਇਸ ਨੂੰ ਆਕਾਰ ਦੇ ਰਿਹਾ ਹੈ। ਸੁਨੀਤਾ ਵਿਲੀਅਮਸ ਨੇ ਸਵੀਕਾਰ ਕੀਤਾ ਸੀ ਕਿ ਉਹ ਉਡਾਣ ਤੋਂ ਪਹਿਲਾਂ ਥੋੜ੍ਹੀ ਘਬਰਾਈ ਹੋਈ ਸੀ ਪਰ ਉਸ ਨੇ ਕਿਹਾ ਕਿ ਨਵੇਂ ਪੁਲਾੜ ਯਾਨ ਵਿਚ ਉਡਾਣ ਭਰਨ ਨੂੰ ਲੈ ਕੇ ਉਸ ਨੂੰ ਕੋਈ ਘਬਰਾਹਟ ਨਹੀਂ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਮੈਂ ISS ‘ਤੇ ਪਹੁੰਚੀ ਤਾਂ ਇੰਝ ਲੱਗਾ ਜਿਵੇਂ ਮੈਂ ਘਰ ਪਰਤ ਆਈ ਹਾਂ। ਵਿਲੀਅਮਸ ਨੇ ਸਟਾਰਲਾਈਨਰ ਨੂੰ ਡਿਜ਼ਾਈਨ ਕਰਨ ਵਿਚ ਮਦਦ ਕੀਤੀ ਹੈ ਜਿਸ ਵਿਚ 7 ਚਾਲਕ ਦਲ ਬੈਠ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: