ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿਚ ਰਾਜ ਮੰਤਰੀ ਬਣੇ ਸੁਰੇਸ਼ ਗੋਪੀ ਨੇ ਮੰਤਰੀ ਅਹੁਦਾ ਛੱਡਣ ਵਾਲੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਸੁਰੇਸ਼ ਨੇ ਕਿਹਾ ਕਿ ਕੁਝ ਗਲਤ ਖਬਰ ਫੈਲਾ ਰਹੇ ਹਨ ਕਿ ਮੈਂ ਮੋਦੀ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ। ਇਹ ਪੂਰੀ ਤਰ੍ਹਾਂ ਗਲਤ ਹੈ। ਮੋਦੀ ਦੀ ਲੀਡਰਸ਼ਿਪ ਵਿਚ ਅਸੀਂ ਕੇਰਲ ਦੇ ਵਿਕਾਸ ਤੇ ਖੁਸ਼ਹਾਲੀ ਲਈ ਵਚਨਬੱਧ ਹਾਂ।
ਇਕ ਮਲਿਆਲਮ ਟੀਵੀ ਚੈਨਲ ਨੇ ਗੋਪੀ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਉਹ ਮੰਤਰੀ ਨਹੀਂ ਬਣਨਾ ਚਾਹੁੰਦੇ ਹਨ ਤੇ ਇਕ ਸਾਂਸਦ ਵਜੋਂ ਕੰਮ ਕਰਨਗੇ। ਐਕਟਰ ਤੋਂ ਰਾਜਨੇਤਾ ਬਣੇ ਗੋਪੀ ਨੇ ਲੋਕ ਸਭਾ ਚੋਣਾਂ ਜਿੱਤਣ ਦੇ ਬਾਅਦ ਕਿਹਾ ਸੀ ਕਿ ਉਹ ਫਿਲਮ ਇੰਡਸਟਰੀ ਨਹੀਂ ਛੱਡਣਗੇ ਕਿਉਕਿ ਐਕਟਿੰਗ ਉਨ੍ਹਾਂ ਦਾ ਜਨੂੰਨ ਹੈ। ਉਨ੍ਹਾਂ ਕੋਲ ਪਹਿਲਾਂ ਤੋਂ ਹੀ ਕੁਝ ਫਿਲਮ ਪ੍ਰਾਜੈਕਟ ਹਨ।
ਇਹ ਵੀ ਪੜ੍ਹੋ : ਕਸਟਮ ਵਿਭਾਗ ਨੇ 19 ਕਰੋੜ ਦਾ ਸੋਨਾ ਕੀਤਾ ਬਰਾਮਦ, 2 ਵਿਦੇਸ਼ੀ ਮਹਿਲਾਵਾਂ ਗ੍ਰਿਫਤਾਰ
ਗੋਪੀ ਕੇਰਲ ਤੋਂ ਭਾਜਪਾ ਦੇ ਪਹਿਲੇ ਸਾਂਸਦ ਹਨ। ਉਨ੍ਹਾਂ ਨੇ ਤ੍ਰਿਸ਼ੂਰ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਤੇ ਸੀਪੀਆਈ ਦੇ ਸੁਨੀਲ ਕੁਮਾਰ ਨੂੰ ਲਗਭਗ 75000 ਵੋਟਾਂ ਤੋਂ ਹਰਾਇਆ ਹੈ। ਲੋਕ ਸਭਾ ਚੋਣ 2024 ਦੇ ਪ੍ਰਚਾਰ ਦੌਰਾਨ ਅਭਿਨੇਤਾ ਤੋਂ ਨੇਤਾ ਬਣੇ ਸੁਰੇਸ਼ ਗੋਪੀ ਦਾ ਮੁੱਖ ਚੋਣ ਮੁੱਦਾ ਸੀ ਕਿ ਤ੍ਰਿਸ਼ੁਰ ਲਈ ਇਕ ਕੇਂਦਰੀ ਮੰਤਰੀ, ਮੋਦੀ ਦੀ ਗਾਰੰਟੀ। ਗੋਪੀ ਕੇਰਲ ਤੋਂ ਭਾਜਪਾ ਦੇ ਦੋ ਉਮੀਦਵਾਰਾਂ ਵਿਚੋਂ ਇਕ ਸੀ। ਦੂਜੇ ਨੇਤਾ ਜਾਰਜ ਕੁਰੀਅਨ ਹਨ। ਉਨ੍ਹਾਂ ਨੂੰ ਵੀ ਰਾਜ ਮੰਤਰੀ ਵਜੋਂ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: