Swami Vivekananda birth anniversary: ਅੱਜ ਪੂਰੇ ਦੇਸ਼ ਵਿੱਚ ਸਵਾਮੀ ਵਿਵੇਕਾਨੰਦ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਯੁਵਾ ਸੰਸਦ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ । ਰਾਸ਼ਟਰੀ ਯੁਵਾ ਦਿਵਸ ਹਰ ਸਾਲ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ‘ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਸੀ ਕਿ ਉਹ 12 ਜਨਵਰੀ ਯਾਨੀ ਕਿ ਅੱਜ ਕਾਨਫਰੰਸ ਰਾਹੀਂ ਰਾਸ਼ਟਰੀ ਯੁਵਾ ਸੰਸਦ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ।
ਦਰਅਸਲ, ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਦੂਸਰੇ ਰਾਸ਼ਟਰੀ ਯੁਵਾ ਸੰਸਦ ਫੈਸਟੀਵਲ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਤਿਉਹਾਰ ਦੇ ਤਿੰਨ ਰਾਸ਼ਟਰੀ ਜੇਤੂ ਵੀ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਬਾਰੇ ਪ੍ਰਧਾਨ ਮੰਤਰੀ ਦਫਤਰ (PMO) ਨੇ ਇਹ ਜਾਣਕਾਰੀ ਦਿੱਤੀ । ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਰਹਿਣਗੇ । ਇੱਕ ਅਧਿਕਾਰਤ ਬਿਆਨ ਅਨੁਸਾਰ ਰਾਸ਼ਟਰੀ ਯੁਵਾ ਸੰਸਦ ਫੈਸਟੀਵਲ (NYPF) ਦਾ ਉਦੇਸ਼ 18 ਤੋਂ 25 ਸਾਲ ਦੇ ਨੌਜਵਾਨਾਂ ਦੇ ਵਿਚਾਰਾਂ ਨੂੰ ਸੁਣਨਾ ਹੈ ਜੋ ਵੋਟ ਪਾਉਣ ਦੇ ਹੱਕਦਾਰ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਜਨਤਕ ਸੇਵਾਵਾਂ ਸਮੇਤ ਵੱਖ-ਵੱਖ ਸੇਵਾਵਾਂ ਵਿੱਚ ਸ਼ਾਮਿਲ ਹੋਣਗੇ।
NYPF ਦੀ ਧਾਰਣਾ 31 ਦਸੰਬਰ 2017 ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਣ ਵਿੱਚ ਪ੍ਰਗਟ ਕੀਤੇ ਵਿਚਾਰ ‘ਤੇ ਅਧਾਰਤ ਹੈ। ਇਸ ਵਿਚਾਰ ਤੋਂ ਪ੍ਰੇਰਣਾ ਲੈਂਦਿਆਂ ਪਹਿਲਾ ਤਿਉਹਾਰ 12 ਜਨਵਰੀ ਤੋਂ 27 ਫਰਵਰੀ 2019 ਤੱਕ ‘ਭਾਰਤ ਦੀ ਨਵੀਂ ਆਵਾਜ਼ ਬਣੋ ਅਤੇ ਹੱਲ ਲੱਭੋ ਅਤੇ ਨੀਤੀ ਵਿੱਚ ਯੋਗਦਾਨ ਪਾਓ’ ਵਿਸ਼ੇ ਦੇ ਨਾਲ ਆਯੋਜਿਤ ਕੀਤਾ ਗਿਆ ਸੀ । ਪੀਐਮਓ ਅਨੁਸਾਰ ਦੂਜਾ NYPF 23 ਦਸੰਬਰ, 2020 ਨੂੰ ਆਨਲਾਈਨ ਆਯੋਜਿਤ ਕੀਤਾ ਗਿਆ ਸੀ ਅਤੇ ਪਹਿਲੇ ਪੜਾਅ ਵਿੱਚ ਦੇਸ਼ ਭਰ ਵਿੱਚ 2.34 ਲੱਖ ਨੌਜਵਾਨਾਂ ਨੇ ਭਾਗ ਲਿਆ ਸੀ । ਇਸ ਤੋਂ ਬਾਅਦ 1 ਤੋਂ 5 ਜਨਵਰੀ 2021 ਤੱਕ ਵਰਚੁਅਲ ਮਾਧਿਅਮ ਰਾਹੀਂ ਸਟੇਟ ਯੂਥ ਸੰਸਦਾਂ ਵੱਲੋਂ ਇਸਦਾ ਪਾਲਣ ਕੀਤਾ ਗਿਆ। ਦੂਜੇ NYPF ਸਮਾਪਤੀ ਸਮਾਰੋਹ 11 ਜਨਵਰੀ, 2021 ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ ।
ਦੱਸ ਦੇਈਏ ਕਿ PMO ਅਨੁਸਾਰ ਰਾਸ਼ਟਰੀ ਯੁਵਾ ਮਹੋਤਸਵ ਦਾ ਆਯੋਜਨ ਹਰ ਸਾਲ 12 ਤੋਂ 16 ਜਨਵਰੀ ਨੂੰ ਕੀਤਾ ਜਾਂਦਾ ਹੈ। 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦਾ ਜਨਮ ਦਿਵਸ ਹੈ, ਜੋ ਕਿ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਰਾਸ਼ਟਰੀ ਯੂਥ ਫੈਸਟੀਵਲ ਦੇ ਨਾਲ NYPF ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਵੀ ਦੇਖੋ: ਲਓ ਜੀ ਦਿੱਲੀ ਚ ਵਾੜ ਦਿੱਤਾ ਕਿਸਾਨ ਨੇ ਘੜੁੱਕਾ! ਹੁਣ ਆਊਗੀ ਪਿੰਡਾਂ ਵਾਲੀ ਫੀਲਿੰਗ