ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਘੱਟਣਾ ਸ਼ੁਰੂ ਹੋ ਰਿਹਾ ਹੈ। 63 ਦਿਨਾਂ ਬਾਅਦ ਦੇਸ਼ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ ਇੱਕ ਲੱਖ ਤੋਂ ਘੱਟ ਕੇਸ ਦਰਜ ਕੀਤੇ ਗਏ ਹਨ । ਮੰਗਲਵਾਰ ਨੂੰ ਦੇਸ਼ ਭਰ ਵਿੱਚ 86 ਹਜ਼ਾਰ 498 ਲੋਕ ਕੋਰੋਨਾ ਪੌਜੇਟਿਵ ਕੇਸ ਪਾਏ ਗਏ ਹਨ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 96,563 ਕੋਰੋਨਾ ਮਾਮਲੇ ਸਾਹਮਣੇ ਆਏ ਸੀ।
ਇਸ ਦੌਰਾਨ 2123 ਕੋਰੋਨਾ ਪੀੜਤਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 2 ਕਰੋੜ 89 ਲੱਖ 96 ਹਜ਼ਾਰ 473 ਵਿਅਕਤੀ ਕੋਰੋਨਾ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 2 ਕਰੋੜ 73 ਲੱਖ 41 ਹਜ਼ਾਰ 462 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ । ਹੁਣ ਤੱਕ 3 ਲੱਖ 51 ਹਜ਼ਾਰ 309 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਸਮੇਂ ਦੇਸ਼ ਵਿੱਚ 13 ਲੱਖ 3 ਹਜ਼ਾਰ 702 ਸਰਗਰਮ ਕੇਸ ਹਨ । ਹੁਣ ਦੇਸ਼ ਵਿੱਚ ਰੋਜ਼ਾਨਾ ਦੀ ਸਕਾਰਾਤਮਕਤਾ ਦਰ 6.34 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ :80 ਦਿਨਾਂ ਤੋਂ ਟਾਵਰ ‘ਤੇ ਚੜ੍ਹਿਆ ਅਧਿਆਪਕ, ਸਾਥੀਆਂ ਨੇ ਖ਼ੂਨ ਨਾਲ ਚਿੱਠੀ ਲਿਖ CM ਕੈਪਟਨ ਨੂੰ ਕੀਤੀ ਇਹ ਅਪੀਲ, ਪੜ੍ਹੋ ਕੀ ਹੈ ਪੂਰਾ ਮਾਮਲਾ
ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਜਿੱਥੇ ਦੇਸ਼ ਵਿੱਚ 7 ਮਈ ਨੂੰ ਰੋਜ਼ਾਨਾ 4,14,000 ਕੇਸ ਦਰਜ ਕੀਤੇ ਗਏ ਸਨ, ਉਹ ਹੁਣ ਘੱਟ ਕੇ 1 ਲੱਖ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 86,498 ਮਾਮਲੇ ਦਰਜ ਕੀਤੇ ਗਏ। ਜੋ 3 ਅਪ੍ਰੈਲ ਤੋਂ ਬਾਅਦ ਇੱਕ ਵਿੱਚ ਦਿਨ ਸਭ ਤੋਂ ਘੱਟ ਮਾਮਲੇ ਹਨ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ 3 ਮਈ ਨੂੰ ਦੇਸ਼ ਵਿੱਚ ਰਿਕਵਰੀ ਦੀ ਦਰ 81.8 ਫੀਸਦੀ ਸੀ, ਹੁਣ ਰਿਕਵਰੀ ਦੀ ਦਰ 94.3 ਫੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1,82,000 ਰਿਕਵਰੀ ਹੋਈ ਹੈ। ਹਰ ਰਾਜ ਵਿੱਚ ਰਿਕਵਰੀ ਦੀ ਗਿਣਤੀ ਹੁਣ ਰੋਜ਼ਾਨਾ ਆ ਰਹੇ ਮਾਮਲਿਆਂ ਨਾਲੋਂ ਵਧੇਰੇ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ 4 ਮਈ ਤੱਕ ਦੇਸ਼ ਵਿੱਚ ਅਜਿਹੇ 531 ਜ਼ਿਲ੍ਹੇ ਸਨ, ਜਿਥੇ ਰੋਜ਼ਾਨਾ 100 ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਸਨ, ਅਜਿਹੇ ਜ਼ਿਲ੍ਹੇ ਹੁਣ 209 ਹੋ ਗਏ ਹਨ।
ਇਹ ਵੀ ਦੇਖੋ : ਤਾਂ ਟਵਿੱਟਰ ਨੇ ਇਸ ਕਰਕੇ ਬਲੋਕ ਕੀਤਾ ਜੈਜ਼ੀ ਬੀ ਦਾ ਅਕਾਊਂਟ, ਫੁੱਟਿਆ ਗਾਇਕ ਦਾ ਗੁੱਸਾ