Tihar on high alert: ਦੇਸ਼ ਦੀ ਰਾਜਧਾਨੀ, ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ। ਦਰਅਸਲ, ਜੇਲ੍ਹ ਦੇ ਅੰਦਰ ਲਗਭਗ 52 ਕੈਦੀ ਅਤੇ 7 ਅਧਿਕਾਰੀ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ। ਜਦੋਂ ਕਿ ਕੋਰੋਨਾ ਪੀੜਤ 35 ਕੈਦੀ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਵਿੱਚੋਂ ਤਿੰਨ ਕੈਦੀਆਂ ਦੀ ਹਾਲਤ ਨਾਜ਼ੁਕ ਹੈ । ਇਸ ਦੇ ਨਾਲ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਅਪ੍ਰੈਲ ਤੱਕ ਤਿਹਾੜ ਜੇਲ੍ਹ ਵਿੱਚ 19 ਕੈਦੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ, ਪਰ ਉਸ ਸਮੇਂ ਕੋਈ ਵੀ ਸਟਾਫ ਪੀੜਿਤ ਨਹੀਂ ਹੋਇਆ ਸੀ । ਹਾਲਾਂਕਿ, ਇਸ ਵਾਰ ਕੋਰੋਨਾ ਨੇ ਤਿਹਾੜ ਜੇਲ੍ਹ ‘ਤੇ ਦੋਹਰਾ ਹਮਲਾ ਕੀਤਾ ਹੈ।
ਇਸ ਸਬੰਧੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਦੇ ਵਿਹੜੇ ਵਿੱਚ ਵਾਇਰਸ ਹੁਣ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਜਿਹਾ ਹੋ ਰਿਹਾ ਹੈ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਆਈਸੋਲੇਸ਼ਨ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਨਾਲ ਹੀ ਇਹ ਵੀ ਦੱਸਿਆ ਕਿ ਇਸ ਸਮੇਂ ਤਿਹਾੜ ਵਿੱਚ 20 ਹਜ਼ਾਰ ਕੈਦੀ ਹਨ, ਜਦੋਂ ਕਿ ਇਸਦੀ ਸਮਰੱਥਾ 10026 ਹੈ । ਵਧੇਰੇ ਕੈਦੀਆਂ ਦੇ ਕਾਰਨ ਕੋਰੋਨਾ ਨਿਯਮਾਂ ਦਾ ਪਾਲਣ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ।
ਦੱਸ ਦੇਈਏ ਕਿ ਜੇਲ੍ਹ ਅਧਿਕਾਰੀਆਂ ਅਨੁਸਾਰ 52 ਕੈਦੀਆਂ ਵਿਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਐਲਐਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ 32 ਕੈਦੀ ਦੋ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ । ਉੱਥੇ ਹੀ 17 ਵੱਖ-ਵੱਖ ਜੇਲ੍ਹਾਂ ਵਿੱਚ ਸਵੈ-ਕੁਆਰੰਟੀਨ ਹਨ। ਇੰਨਾ ਹੀ ਨਹੀਂ, ਸੱਤ ਅਧਿਕਾਰੀਆਂ ਨੂੰ ਵੀ ਕੁਆਰੰਟੀਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 200 ਕੈਦੀਆਂ ਨੇ ਕੋਰੋਨਾ ਟੀਕਾ ਲਗਵਾਇਆ ਹੈ।
ਇਹ ਵੀ ਦੇਖੋ: ਵਿਸਾਖੀ ਵਾਲੇ ਦਿਨ ਵੱਡਾ ਹਾਦਸਾ, ਕਈ ਏਕੜ ਪਰਾਲੀ ਨੂੰ ਲੱਗੀ ਅੱਗ, ਕੋਲ ਖੜ੍ਹੀਆਂ ਸੋਨੇ ਵਰਗੀਆਂ ਫ਼ਸਲਾਂ