Tmc delegation met election commission : ਪੱਛਮੀ ਬੰਗਾਲ ਵਿੱਚ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਬੇਤਾਬ, ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਈਵੀਐਮ ਵਿੱਚ ਗੜਬੜੀ ਅਤੇ ਵੋਟਿੰਗ ਪ੍ਰਤੀਸ਼ਤ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਦਿੱਤੀਆਂ ਹਨ। ਇਸੇ ਸ਼ਿਕਾਇਤ ‘ਤੇ ਟੀਐਮਸੀ ਦਾ ਇੱਕ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ ਹੈ। 294 ਮੈਂਬਰੀ ਵਿਧਾਨ ਸਭਾ ਲਈ ਪਹਿਲੇ ਪੜਾਅ ਦੌਰਾਨ 30 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇੱਕ ਰਿਪੋਰਟ ਅਨੁਸਾਰ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਅਤੇ ਇੱਕ ਪਾਰਟੀ ਦੇ ਵਫ਼ਦ ਨੇ ਬਾਅਦ ਦੁਪਹਿਰ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸੀ.ਐੱਮ ਮਮਤਾ ਬੈਨਰਜੀ ਦੀ ਪਾਰਟੀ (ਟੀ.ਐੱਮ.ਸੀ.) ਨੇ ਪੂਰਬੀ ਮਿਦਨਾਪੁਰ ਜ਼ਿਲੇ ਵਿੱਚ ਵੋਟਿੰਗ ਪ੍ਰਤੀਸ਼ਤਤਾ ਦਾ ਇੱਕ ਸਕ੍ਰੀਨ ਸ਼ਾਟ ਟਵੀਟ ਕਰਦਿਆਂ ਪੁੱਛਿਆ, “ਕੀ ਹੋ ਰਿਹਾ ਹੈ @ECISVEEP?! ਵੋਟਿੰਗ ਪ੍ਰਤੀਸ਼ਤ ਅਚਾਨਕ ਪੰਜ ਮਿੰਟਾਂ ਵਿੱਚ ਅੱਧਾ ਕਿਵੇਂ ਹੋ ਗਿਆ ? ਕੀ ਇਸ ਬਾਰੇ ਜਾਣਕਾਰੀ ਮਿਲੇਗੀ ? ਇਹ ਦੁਖਦਾਈ ਅਤੇ ਹੈਰਾਨੀ ਵਾਲੀ ਗੱਲ ਹੈ @CEOWestBengal ਕਿਰਪਾ ਕਰਕੇ ਇਸ ਮਾਮਲੇ ਨੂੰ ਤੁਰੰਤ ਦੇਖੋ।”
ਟੀਐਮਸੀ ਨੇ ਇੱਕ ਹੋਰ ਪੋਸਟ ਵਿੱਚ ਉਨ੍ਹਾਂ ਦਾਅਵਿਆਂ ਬਾਰੇ ਗੱਲ ਕੀਤੀ ਕਿ ਲੋਕ ਤ੍ਰਿਣਮੂਲ ਨੂੰ ਵੋਟ ਨਹੀਂ ਦੇ ਸਕਦੇ ਕਿਉਂਕਿ ਟੀਐਮਸੀ ਨੂੰ ਵੋਟ ਪਾਉਣ ਤੋਂ ਬਾਅਦ ਵੀ ਵੋਟ ਭਾਜਪਾ ਵਿੱਚ ਜਾਂਦੀ ਨਜ਼ਰ ਆ ਰਹੀ ਹੈ। ਟੀਐਮਸੀ ਨੇ ਲਿਖਿਆ, “ਵੋਟਰਾਂ ਵੱਲੋਂ ਹੈਰਾਨ ਕਰਨ ਵਾਲਾ ਦਾਅਵਾ, ਜਿਸ ਨੂੰ ਤੁਰੰਤ @ECISVEEP ਅਤੇ @CEOWestBengal ਦੁਆਰਾ ਵੇਖਿਆ ਜਾਣਾ ਚਾਹੀਦਾ ਹੈ। ਕਾਂਠੀ ਦੱਖਣੀ ਵਿਧਾਨ ਸਭਾ ਸੀਟ ਦੇ ਬਹੁਤ ਸਾਰੇ ਵੋਟਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਟੀਐਮਸੀ ਨੂੰ ਵੋਟ ਦਿੱਤੀ ਸੀ, ਪਰ ਵੀਵੀਪੈਟ ਨੇ ਉਨ੍ਹਾਂ ਨੂੰ ਭਾਜਪਾ ਦਾ ਚਿੰਨ ਦਿਖਾਇਆ। ਇਹ ਗੰਭੀਰ ਹੈ! ਇਹ ਗਲਤ ਹੈ।”