Tmc leader derek o brien : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸੇ ਦੇ ਚਲਦਿਆ ਹੁਣ ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਸਬਦੀ ਯੰਗ ਤੇਜ਼ ਹੋ ਗਈ ਹੈ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਆਪਣੇ ਇੱਕ ਇੰਟਰਵਿਊ ‘ਚ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਸੰਸਦ ਦੀ ਪਵਿੱਤਰਤਾ ਕਾਇਮ ਰੱਖਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 11 ਮੁੱਦਿਆਂ ਦਾ ਜ਼ਿਕਰ ਕੀਤਾ ਜਿੱਥੇ ਸਰਕਾਰ ਅਸਫਲ ਰਹੀ, ਪਰ ਪ੍ਰਧਾਨ ਮੰਤਰੀ ਜਾਂ ਸਰਕਾਰ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਦੀ ਬਜਾਏ ਉਹ ਵਿਕਟਿਮ ਕਾਰਡ ਖੇਡਦੇ ਹਨ। ਇਹ ਐਮਐਸਪੀ ਦੀ ਰਣਨੀਤੀ ਹੈ। ਭਾਜਪਾ ਲਈ, ਐਮਐਸਪੀ ਦਾ ਅਰਥ ਹੈ ਮੋਦੀ-ਸ਼ਾਹ ਪਾਟਨਰਸ਼ਿਪ।
ਬਰਾਇਨ ਨੇ ਕਿਹਾ ਭਾਜਪਾ ਸਾਨੂੰ ਆਪਣੀਆਂ ਪ੍ਰਾਪਤੀਆਂ ਦੱਸੋ ਅਤੇ ਜੇ ਤੁਸੀਂ ਇੱਥੇ ਆਉਂਦੇ ਹੋ, ਤਾਂ ਅਸੀਂ ਦੱਸਾਂਗੇ ਕਿ ਮਮਤਾ ਬੈਨਰਜੀ ਨੇ ਪਿੱਛਲੇ10 ਸਾਲਾਂ ਵਿੱਚ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਨੂੰ ਸਦਮਾ ਥਰੈਪੀ (ਇਲਾਜ) ਦਿੰਦੀ ਹੈ। ਅਚਾਨਕ ਨੋਟਬੰਦੀ, ਅਚਾਨਕ ਤਾਲਾਬੰਦੀ, ਅਚਾਨਕ ਖੇਤੀਬਾੜੀ ਦਾ ਕਾਨੂੰਨ ਲਿਆਉਣਾ ਇੱਕ ਅਜਿਹੀ ਹੀ ਸਦਮਾ ਥਰੈਪੀ ਹੈ। ਟੀਐਮਸੀ ਦੇ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਕਿਹਾ ਕਿ ਮੋਦੀ ਸਰਕਾਰ ਸੰਸਦ ਦੀ ਪਵਿੱਤਰਤਾ ਕਾਇਮ ਰੱਖਣ, ਆਰਥਿਕਤਾ ਨੂੰ ਹੁਲਾਰਾ ਦੇਣ, ਪ੍ਰਵਾਸੀਆਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ।