Tmc leaders delegation meets : ਸ਼ੁੱਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੀ ਇੱਕ ਟੀਮ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹੋਏ ਕਥਿਤ ਹਮਲੇ ਸੰਬੰਧੀ ਚੋਣ ਕਮਿਸ਼ਨ ਨੂੰ ਮਿਲਣ ਪਹੁੰਚੀ ਸੀ। ਪਾਰਟੀ ਨੇ ਇਹ ਮੁੱਦਾ ਮੁੱਖ ਚੋਣ ਕਮਿਸ਼ਨਰ ਦੇ ਸਾਮ੍ਹਣੇ ਰੱਖਿਆ ਹੈ। ਪਾਰਟੀ ਨੇਤਾ ਸੋਗਤ ਰਾਏ ਨੇ ਕਿਹਾ ਕਿ “ਅਸੀਂ ਡੀਜੀਪੀ ਨੂੰ ਬਦਲਣ ਦੇ ਢੰਗ ‘ਤੇ ਸਵਾਲ ਉਠਾਇਆ ਹੈ। ਅਸੀਂ ਮਮਤਾ ਬੈਨਰਜੀ ‘ਤੇ ਹੋਏ ਹਮਲੇ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਨੇ ਇਹ ਫੈਸਲਾ ਕਰਨਾ ਹੈ ਕਿ ਜਾਂਚ ਕਿਸ ਤੋਂ ਅਤੇ ਕਿਸ ਤਰਾਂ ਕਰਵਾਉਣੀ ਹੈ। ਪਾਰਟੀ ਨੇ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਕਿਹਾ ਹੈ ਕਿ ਬੀਜੇਪੀ ਨੇਤਾ ਦਿਲੀਪ ਘੋਸ਼ ਵੱਲੋਂ ਬੰਗਾਲ ਪੁਲਿਸ ਦੇ ਡੀਜੀਪੀ ਨੂੰ ਫੇਸਬੁੱਕ ‘ਤੇ ਹਟਾਉਣ ਦੀ ਮੰਗ ਅਤੇ ਫਿਰ ਮਮਤਾ ਬੈਨਰਜੀ ‘ਤੇ ਹੋਏ ਹਮਲੇ ਨਾਲ ਸਪਸ਼ਟ ਸੰਬੰਧ ਹੈ।
ਪਾਰਟੀ ਦਾ ਕਹਿਣਾ ਹੈ ਕਿ ਨੰਦੀਗਰਾਮ ਦੀ ਘਟਨਾ ਕੋਈ ‘ਮੰਦਭਾਗੀ ਘਟਨਾ’ ਨਹੀਂ ਸੀ, ਬਲਕਿ ਇੱਕ ਸਾਜਿਸ਼ ਸੀ। ਤ੍ਰਿਣਮੂਲ ਨੇ ਆਪਣੇ ਮੈਮੋਰੰਡਮ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਨੰਦੀਗਰਾਮ ਤੋਂ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ’ਤੇ ਦੋਸ਼ ਲਾਇਆ ਹੈ। ਮੈਮੋਰੰਡਮ ‘ਚ ਕਿਹਾ ਗਿਆ ਹੈ ਕਿ, ‘ਬੈਨਰਜੀ’ ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਇਸ ਨੂੰ ਢੱਕਣ ਲਈ ਨਕਲੀ ਚਸ਼ਮਦੀਦ ਗਵਾਹਾਂ ਨੂੰ ਅੱਗੇ ਲਿਆਂਦਾ ਗਿਆ। ਚਸ਼ਮਦੀਦ ਗਵਾਹ ਚਿਤਾਰੰਜਨ ਦਾਸ ਅਤੇ ਦੇਵਵਰਤ ਦਾਸ ਨੇ ਦੱਸਿਆ ਕਿ ਬੈਨਰਜੀ ਦੀ ਕਾਰ ਇੱਕ ਲੋਹੇ ਦੇ ਖੰਭੇ ਨਾਲ ਟਕਰਾ ਗਈ। ਇਹ ਗਵਾਹ ਸ਼ੁਭੇਂਦੂ ਅਧਿਕਾਰੀ ਨਾਲ ਜੁੜੇ ਹੋਏ ਹਨ।