TMC MP Mahua Moitra says: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਵੋਟਿੰਗ ਤੋਂ ਬਾਅਦ ਭਾਜਪਾ ਅਤੇ TMC ਵਿੱਚ ਬਿਆਨਬਾਜ਼ੀ ਦਾ ਦੌਰ ਤੇਜ਼ ਹੋ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੰਦੀਗ੍ਰਾਮ ਨਾਲ ਦੀਦੀ ਦੇ ਚੋਣਾਂ ਹਾਰਨ ਤੇ ਦੂਜੀ ਸੁਰੱਖਿਅਤ ਸੀਟ ਤਲਾਸ਼ਨ ਵਾਲੇ ਬਿਆਨ ‘ਤੇ TMC ਨੇ ਕਰਾਰਾ ਪਲਟਵਾਰ ਕੀਤਾ ਹੈ। TMC ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਚੋਣ ਜਿੱਤ ਰਹੀ ਹੈ ਅਤੇ ਉਹ ਕਿਸੇ ਹੋਰ ਸੀਟ ਤੋਂ ਚੋਣ ਨਹੀਂ ਲੜੇਗੀ । ਉਨ੍ਹਾਂ ਨੇ ਅੱਗੇ ਲਿਖਿਆ ਕਿ ਪੱਛਮੀ ਬੰਗਾਲ ਵਿੱਚ ਮੋਦੀ ਜੀ ਦੀ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। 2024 ਵਿੱਚ ਤੁਸੀ ਵਾਰਾਣਸੀ ਤੋਂ ਇਲਾਵਾ ਕੋਈ ਹੋਰ ਸੁਰੱਖਿਅਤ ਸੀਟ ਲੱਭ ਲਵੋ। ਤੁਹਾਨੂੰ ਇੱਥੋਂ ਚੁਣੌਤੀ ਦਿੱਤੀ ਜਾਵੇਗੀ।
ਦਰਅਸਲ, ਵੀਰਵਾਰ ਨੂੰ ਨਰਿੰਦਰ ਮੋਦੀ ਨੇ ਜਯਨਗਰ ਵਿੱਚ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਅੱਜ ਜੋ ਨੰਦੀਗ੍ਰਾਮ ਵਿੱਚ ਜੋ ਹੋਇਆ ਹੈ ਉਸ ਤੋਂ ਸਪੱਸ਼ਟ ਹੈ ਕਿ ਦੀਦੀ ਨੇ ਹੁਣ ਹਾਰ ਮੰਨ ਲਈ ਹੈ । ਉਨ੍ਹਾਂ ਨੇ ਕਿਹਾ ਕਿ ਦੀਦੀ ਦੇ ਆਖਰੀ ਪੜਾਅ ਲਈ ਨਾਮਜ਼ਦਗੀ ਦਾ ਸਮਾਂ ਬਚਿਆ ਹੈ। ਅਫਵਾਹ ਹੈ ਕਿ ਤੁਸੀਂ ਕਿਸੇ ਹੋਰ ਸੀਟ ਲਈ ਨਾਮਜ਼ਦਗੀ ਦਾਖਲ ਕਰਨ ਜਾ ਰਹੇ ਹੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਦੀ ਪਹਿਲੀ ਵਾਰ ਨੰਦੀਗ੍ਰਾਮ ਸੀਟ ਤੋਂ ਚੋਣ ਲੜ ਰਹੀ ਹੈ, ਪਰ ਜਨਤਾ ਨੇ ਉਨ੍ਹਾਂ ਨੂੰ ਦਿਖਾ ਦਿੱਤਾ ਹੈ। ਇਸ ਤੋਂ ਇਹ ਸਪੱਸ਼ਟ ਤੌਰ ‘ਤੇ ਜ਼ਾਹਿਰ ਹੁੰਦਾ ਹੈ ਕਿ ਨੰਦੀਗ੍ਰਾਮ ਵਿੱਚ ਆਪਣੀ ਹਾਰ ਸੁਨਿਸ਼ਚਿਤ ਦੇਖ ਦੀਦੀ ਕਿਸੇ ਹੋਰ ਸੁਰੱਖਿਅਤ ਸੀਟ ਦੀ ਭਾਲ ਕਰ ਰਹੀ ਹੈ?
ਪ੍ਰਧਾਨ ਮੰਤਰੀ ਦੇ ਇਸ ਬਿਆਨ ‘ਤੇ ਟੀਐਮਸੀ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ । ਮੋਇਤਰਾ ਨੇ ਟਵੀਟ ਕਰ ਲਿਖਿਆ,”ਹਾਂ ਮਿਸਟਰ ਪ੍ਰਧਾਨ ਮੰਤਰੀ ਉਹ ਲੜਨਗੇ ਅਤੇ ਉਹ ਵਾਰਾਣਸੀ ਦੀ ਸੀਟ ਹੋਵੇਗੀ ! ਆਪਣੇ ਹਥਿਆਰ ਨੂੰ ਤਿਆਰ ਕਰ ਲਓ।”
ਦੱਸ ਦੇਈਏ ਕਿ ਦੂਜੇ ਪੜਾਅ ਦੇ ਤਹਿਤ ਵੀਰਵਾਰ ਨੂੰ ਨੰਦੀਗ੍ਰਾਮ ਸਮੇਤ 30 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਈ । ਨੰਦੀਗ੍ਰਾਮ ਵਿੱਚ ਵੀ ਕਈ ਥਾਵਾਂ ‘ਤੇ ਹਿੰਸਾ ਦੀਆਂ ਖ਼ਬਰਾਂ ਆਈਆਂ ਹਨ। ਮਮਤਾ ਬੈਨਰਜੀ ਇਸ ਸੀਟ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਦਾ ਮੁਕਾਬਲਾ ਸੁਵੇਂਦੂ ਅਧਿਕਾਰੀ ਨਾਲ ਹੈ।
ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ