ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਮੋਬਾਈਲ ਨੰਬਰ ਪੋਰਟਬਿਲਟੀ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਹੈ। ਇਸ ਵਿਚ 9ਵੀਂ ਵਾਰ ਬਦਲਾਅ ਕੀਤਾ ਗਿਆ ਹੈ। ਇਸ ਨਵੇਂ ਨਿਯਮ ਮੁਤਾਬਕ ਜੇਕਰ ਤੁਸੀਂ ਹੁਣੇ ਜਿਹੇ ਸਿਮ ਬਦਲੀ ਹੈ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਦੂਜੇ ਨੈੱਟਵਰਕ ‘ਤੇ ਪੋਰਟ ਨਹੀਂ ਕਰਾ ਸਕੋਗੇ। ਮੋਬਾਈਲ ਨੰਬਰ ਦੂਜੇ ਨੈਟਵਰਕ ‘ਤੇ ਟਰਾਂਸਫਰ ਕਰਾਉਣ ਦੇ ਗਾਹਕਾਂ ਨੂੰ ਹੁਣ 7 ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ। TRAI ਦਾ ਕਹਿਣਾ ਹੈ ਕਿ ਇਹ ਬਦਲਾਅ ਗਾਹਕਾਂ ਨੂੰ ਧੋਖਾਦੇਹੀ ਤੇ ਆਨਲਾਈਨ ਫਰਾਡ ਤੋਂ ਬਚਾਉਣ ਲਈ ਕੀਤੇ ਜਾ ਰਹੇ ਹਨ। ਇਸ ਨਾਲ ਗਾਹਕਾਂ ਦੀ ਸੁਰੱਖਿਆ ਵਧੇਗੀ।
ਤੁਸੀਂ ਕਦੇ ਆਪਣਾ ਸਿਮ ਗੁਆ ਦਿੱਤਾ ਹੈ ਜਾਂ ਫਿਰ ਸਿਮ ਖਰਾਬ ਹੋ ਗਿਆ ਹੈ ਤਾਂ ਅਜਿਹੇ ਵਿਚ ਤੁਸੀਂ ਆਪਣੇ ਟੈਲੀਕਾਮ ਆਪ੍ਰੇਟਰ ਕੋਲ ਜਾ ਕੇ ਸਿਮ ਬਦਲਵਾਉਂਦੇ ਹੋ। ਇਸ ਪ੍ਰੋਸੈੱਸ ਨੂੰ ਸਿਮ ਸਵੈਪ ਕਹਿੰਦੇ ਹਨ।TRAI ਦੇ ਨਿਯਮ ਮੁਤਾਬਕ ਸਿਮ ਸਵੈਪ ਕਰਾਉਣ ਦੇ ਬਾਅਦ ਘੱਟ ਤੋਂ ਘਟ 7 ਦਿਨ ਤੱਕ ਤੁਸੀਂ ਆਪਣਾ ਨੰਬਰ ਦੂਜੇ ਨੈਟਵਰਕ ‘ਤੇ ਟਰਾਂਸਫਰ ਨਹੀਂ ਕਰਾ ਸਕੋਗੇ। ਜੇਕਰ ਗਾਹਕ ਨੇ ਪਿਛਲੇ 7 ਦਿਨਾਂ ਵਿਚ ਸਿਮ ਬਦਲੀ ਹੈ ਤਾਂ ਟੈਲੀਕਾਮ ਕੰਪਨੀਆਂ ਉਸ ਨੂੰ ਯੂਨਿਕ ਪੋਰਟਿੰਗ ਕੋਡ (UPC) ਜਾਰੀ ਨਹੀਂ ਕਰ ਸਕਣਗੀਆਂ। ਯੂਪੀਸੀ ਕੋਡ ਉਹ ਹੁੰਦਾ ਹੈ ਜਿਸ ਦੀ ਮਦਦ ਨਲਾ ਹੀ ਤੁਸੀਂ ਆਪਣਾ ਮੋਬਾਈਲ ਨੰਬਰ ਦੂਜੇ ਨੈਟਵਰਕ ‘ਤੇ ਟਰਾਂਸਫਰ ਕਰਾ ਸਕਦੇ ਹੋ। ਇਹ 7 ਦਿਨ ਦਾ ਇੰਤਜ਼ਾਰ ਇਸ ਲਈ ਜ਼ਰੂਰੀ ਹੈ ਤਾਂ ਕਿ ਕੋਈ ਦੂਜਾ ਵਿਅਕਤੀ ਤੁਹਾਡੇ ਨਾਂ ‘ਤੇ ਨਵੀਂ ਸਿਮ ਨਾ ਲੈ ਲਵੇ।
ਇਹ ਵੀ ਪੜ੍ਹੋ : ‘5 ਸਾਲ ਦਾ ਰੋਡਮੈਪ ਤੇ ਨਵੀਂ ਸਰਕਾਰ ਦਾ ਐਕਸ਼ਨ ਪਲਾਨ’, ਲੋਕ ਸਭਾ ਚੋਣਾਂ ਤੋਂ ਪਹਿਲਾਂ PM ਮੋਦੀ ਦਾ ਮੰਤਰੀਆਂ ਨੂੰ ਨਿਰਦੇਸ਼
ਇਹ ਬਦਲਾਅ ਫਰਾਡ ਤੇ ਸਪੈਮ ਨੂੰ ਰੋਕਣ ਲਈ ਕੀਤਾ ਗਿਆ ਹੈ। TRAI ਦਾ ਕਹਿਣਾ ਹੈ ਕਿ ਇਸ ਨਾਲ ਮੋਬਾਈਲ ਨੰਬਰ ਪੋਰਟ ਕਰਾਉਣ ਦੀ ਪ੍ਰਕਿਰਿਆ ਸੁਰੱਖਿਅਤ ਹੋਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਧੋਖਾਦੇਹੀ ਨਹੀਂ ਹੋ ਸਕੇਗੀ। ਜੇਕਰ ਤੁਹਾਡੀ ਸਿਮ ਗੁਆਚ ਗਈ ਹੈ ਜਾਂ ਕੰਮ ਨਹੀਂ ਕਰ ਰਹੀ ਹੈ ਤਾਂ ਤੁਸੀਂ ਆਪਣੇ ਟੈਲੀਕਾਮ ਆਪ੍ਰੇਟਰ ਦੇ ਸਟੋਰ ‘ਤੇ ਜਾ ਕੇ ਸਿਮ ਬਦਲਵਾ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਪਛਾਣ ਦਾ ਕੋਈ ਵੈਧ ਦਸਤਾਵੇਜ਼ ਦਿਖਾਉਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: