ਝਾਂਸੀ ਵਿਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਹਾਦਸਾ ਹੋ ਗਿਆ। ਬਾਰਾਤ ਲੈ ਕੇ ਜਾ ਰਹੇ ਦੁਲਹੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਟਰੱਕ ਤੇ ਕਾਰ ਵਿਚ ਅੱਗ ਲੱਗ ਗਈ। ਕਾਰ ਵਿਚ ਬੈਠੇ ਦੁਲਹੇ ਸਣੇ 4 ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਕਾਰ ਸਵਾਰ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ।
ਹਾਦਸੇ ਦੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿਚ ਦੁਲਹੇ ਤੋਂ ਇਲਾਵਾ ਉਸ ਦੇ ਭਰਾ, ਭਤੀਜੇ ਤੇ ਕਾਰ ਡਰਾਈਵਰ ਦੀ ਮੌਤ ਹੋਈ ਹੈ। ਹਾਦਸਾ ਝਾਂਸੀ-ਕਾਨਪੁਰ ਹਾਈਵੇ ‘ਤੇ ਬੜਾਗਾਂਵ ਥਾਣਾ ਖੇਤਰ ਦੇ ਪਾਰੀਛਾ ਓਵਰਬ੍ਰਿਜ ‘ਤੇ ਹੋਇਆ।
ਬਿਲਾਟੀ ਪਿੰਡ ਵਾਸੀ ਆਕਾਸ਼ ਅਹਿਰਵਾਰ ਪੁੱਤਰ ਸੰਤੋਸ਼ ਅਹਿਰਵਾਰ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਉਹ ਬਾਰਾਤ ਲੈ ਕੇ ਦੁਲਹਨ ਦੇ ਘਰ ਬੜਾਗਾਂਵ ਥਾਣਾ ਖੇਤਰ ਦੇ ਛਪਾਰ ਪਿੰਡ ਲਈ ਰਵਾਨਾ ਹੋਇਆ। ਕਾਰ ਵਿਚ ਦੁਲਹੇ ਸਣੇ 6 ਲੋਕ ਸਨ। ਰਾਤ ਨੂੰ ਜਦੋਂ ਉਨ੍ਹਾਂ ਦੀ ਕਾਰ ਹਾਈਵੇ ‘ਤੇ ਪਾਰੀਛਾ ਓਵਰਬ੍ਰਿਜ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ ਵਿਚ ਲੱਗਾ CNG ਸਿਲੰਡਰ ਫਟ ਗਿਆ। ਕਾਰ ਤੇ ਟਰੱਕ ਵਿਚ ਅੱਗ ਲੱਗ ਗਈ।
ਕਾਰ ਵਿਚ ਦੁਲਹਾ ਆਕਾਸ਼, ਉਸ ਦਾ ਭਰਾ ਆਸ਼ੀਸ਼ ਅਹਿਰਵਾਰ (30), ਆਸ਼ੀਸ਼ ਦਾ 4 ਸਾਲ ਦਾ ਮੁੰਡਾ ਮਯੰਕ ਤੇ ਡਰਾਈਵਰ ਜੈਕਰਨ ਉਰਫ ਭਗਤ (32) ਜ਼ਿੰਦਾ ਸੜ ਗਏ ਜਦੋਂ ਕਿ ਪਿੰਡ ਦੇ ਰਵੀ ਅਹਰਿਵਾਰ ਤੇ ਰਮੇਸ਼ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ। ਉਨ੍ਹਾਂ ਨੂੰ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਸਕਿਓਰਿਟੀ ਤੋੜ ਕੇ ਧੋਨੀ ਕੋਲ ਪਹੁੰਚਿਆ ਸ਼ਖਸ, ਲਗਾਇਆ ਗਲੇ ਤੇ ਛੂਹੇ ਪੈਰ ਤੇ ਫਿਰ…..
ਟੱਕਰ ਦੇ ਬਾਅਦ ਪਹਿਲਾਂ ਕਾਰ ਤੇ ਫਿਰ ਟਰੱਕ ਵਿਚ ਲੱਗੀ ਅੱਗ ਭਿਆਨਕ ਹੋ ਗਈ। ਇਸ ਨਾਲ ਉਥੇ ਚੀਕ-ਚਿਹਾੜਾ ਮਚ ਗਿਆ। ਸੂਚਨਾ ‘ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ। ਪਿੱਛੇ ਤੋਂ ਹੋਰ ਵਾਹਨਾਂ ਤੋਂ ਰਿਸ਼ਤੇਦਾਰ ਤੇ ਹੋਰ ਬਾਰਾਤੀ ਵੀ ਪਹੁੰਚ ਗਏ। ਉਨ੍ਹਾਂ ਨੇ ਸੜ ਰਹੀ ਕਾਰ ਦਾ ਸ਼ੀਸ਼ਾ ਤੋੜ ਕੇ ਦੋ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ। ਉਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: