Twitter refuses to delete tweet: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਮੌਸਮ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਟਵੀਟ ਕੀਤਾ ਕਿ “ਦੇਸ਼ ਵਿਰੋਧ ਦਾ ਬੀਜ ਜਿੱਥੇ ਵੀ ਹੋਵੇ, ਉਸ ਨੂੰ ਪੂਰੀ ਤਰਾਂ ਖਤਮ ਕੀਤਾ ਜਾਣਾ ਚਾਹੀਦਾ ਹੈ।” ਇਸ ਟਵੀਟ ਨੂੰ ਲੈ ਕੇ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਜਾਂਚ ਕਰਨ ਲਈ ਟਵਿੱਟਰ ਨੇ ਇਸਨੂੰ ਹਟਾਓਣ ਤੋਂ ਇਨਕਾਰ ਕਰ ਦਿੱਤਾ।ਟਵਿੱਟਰ ਨੇ ਮੰਤਰੀ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਇਸ ਟਵੀਟ ਸੰਬੰਧੀ ਸ਼ਿਕਾਇਤ ਮਿਲੀ ਸੀ, ਪਰ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਟਵੀਟ ਨੇ ਕਿਸੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਨਹੀਂ ਕੀਤੀ ਹੈ।ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵਿਜ ਦੇ ਟਵੀਟ ਦੀ ਅਲੋਚਨਾ ਕਰਦਿਆਂ ਕਿਹਾ, “ਬੇਸ਼ਕ ਇਸ ਤਰ੍ਹਾਂ ਦੇ ਟਵੀਟ ਸਾਡੀ ਲੋਕਤੰਤਰ ਲਈ ਉਸ ‘ਟੂਲਕਿਟ’ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਜਿਸ ਨੂੰ ਦਿਸ਼ਾ ਰਵੀ ਨੇ ਰੀਟਵੀਟ ਕੀਤਾ ਸੀ।”
ਭਾਜਪਾ ਨੇਤਾ ਵਿਜ ਨੇ ਟਵੀਟ ਕੀਤਾ, “ਦੇਸ਼ ਦੇ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ਼ ਵਿੱਚ ਹੋਵੇ, ਉਸ ਬੀਜ ਨੂੰ ਜੜ ਤੋਂ ਉਖਾੜ ਦੇਣਾ ਚਾਹੀਦਾ ਹੈ, ਫਿਰ ਭਾਵੇਂ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।”ਵਿਜ ਨੇ ਇਹ ਟਿੱਪਣੀ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਕੀਤੀ ਹੈ। ਦਿਸ਼ਾ ਰਵੀ ਨੂੰ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ ਇੱਕ “ਟੂਲਕਿੱਟ” ਕਥਿਤ ਤੌਰ ‘ਤੇ ਸਾਂਝਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਆਰੋਪ ਲਗਾਇਆ ਹੈ ਕਿ 21 ਸਾਲਾ ਕਾਰਜਕਰਤਾ “ਟੂਲਕਿੱਟ ਗੂਗਲ ਡੌਕ” ਦੀ ਸੰਪਾਦਕ ਹੈ ਅਤੇ ਦਸਤਾਵੇਜ਼ ਤਿਆਰ ਕਰਨ ਅਤੇ ਇਸਦਾ ਪ੍ਰਸਾਰ ਕਰਨ ਵਾਲੀ “ਮੁੱਖ ਸਾਜ਼ਿਸ਼ਕਰਤਾ” ਹੈ । ਦਿਸ਼ਾ ਰਵੀ ਨੂੰ ਸ਼ਨੀਵਾਰ ਨੂੰ ਸਾਈਬਰ ਸੈੱਲ ਨੇ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ।