ਅਮਰੀਕਾ ਦੇ ਕਸਟਮ ਅਧਿਕਾਰੀਆਂ ਨੇ ਪਿਛਲੇ 6 ਮਹੀਨਿਆਂ ਵਿਚ ਸਾਲਮੋਨੇਲਾ ਕਾਰਨ ਮਹਾਸ਼ਿਆਨ ਦੀ ਹੱਟੀ ਯਾਨੀ MDH ਪ੍ਰਾਈਵੇਟ ਲਿਮਟਿਡ ਵੱਲੋਂ ਨਿਰਯਾਤ ਕੀਤੇ ਗਏ ਸਾਰੇ ਮਸਾਲਿਆਂ ਨਾਲ ਸਬੰਧਤ ਸ਼ਿਪਮੈਂਟ ਵਿਚੋਂ 31 ਫੀਸਦੀ ਰਿਜੈਕਟ ਕਰ ਦਿੱਤਾ ਹੈ। ਅਕਤੂਬਰ 2023 ਤੋਂ ਰਿਫਿਊਜ਼ਲ ਰੇਟ ਪਿਛਲੇ ਸਾਲ ਭੇਜੇ ਗਏ ਸਾਰੇ ਸ਼ਿਪਮੈਂਟ ਲਈ 15 ਫੀਸਦੀ ਤੋਂ ਉਛਲ ਕੇ ਦੁੱਗਣੀ ਹੋ ਗਈ ਹੈ।
ਹਾਲ ਹੀ ਦੇ ਮਹੀਨਿਆਂ ਵਿਚ ਸਾਲਮੋਨੇਲਾ ਕੰਟੈਮਿਨੇਸ਼ਨ ਦੀ ਵਜ੍ਹਾ ਨਾਲ ਰਿਫਿਊਜ਼ਲ ਰੇਟ ਵਿਚ ਉਛਾਲ ਅਜਿਹੇ ਸਮੇਂ ਆਇਆ ਹੈ ਜਦੋਂ ਸਿੰਗਾਪੁਰ ਤੇ ਹਾਂਗਕਾਂਗ ਦੋਵਾਂ ਨੇ ਮਸਾਲਿਆਂ ਵਿਚ ਕਾਰਸੀਨੋਜਨਿਕ ਕੀਟਨਾਸ਼ਕਾਂ ਦੀ ਕਥਿਤ ਖੋਜ ਤੋਂ ਬਾਅਦ ਕੁਝ MDH ਅਤੇ ਐਵਰੈਸਟ ਉਤਪਾਦਾਂ ਦੀ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਦੀ ਤਾਰੀਫ ‘ਚ ਬੋਲੇ ਆਮਿਰ ਖਾਨ-‘2 ਮਹੀਨੇ ਪੰਜਾਬ ‘ਚ ਬਿਤਾਉਣ ਮਗਰੋਂ ਮੈਨੂੰ ਪਤਾ ਲੱਗੀ ਨਮਸਤੇ ਦੀ ਤਾਕਤ
ਅਕਤੂਬਰ 2023 ਤੋਂ MDH ਦੇ ਸਾਰੇ ਸ਼ਿਪਮੈਂਟ ਦਾ ਲਗਭਗ ਇਕ-ਤਿਹਾਈ ਯਾਨੀ 11 ਸ਼ਿਪਮੈਂਟ ਨੂੰ ਯੂਐੱਸ ਨੇ ਰਿਜੈਕਟ ਕਰ ਦਿੱਤਾ ਹੈ। ਇਸ ਵਿਚ ਮਸਾਲੇ, ਫਲਵੇਰ ਤੇ ਸਾਲਟ ਵਜੋਂ ਵਰਗੀਕ੍ਰਿਤ ਉਤਪਾਦ ਸ਼ਾਮਲ ਹਨ। ਅਮਰੀਕੀ ਖਾਧ ਤੇ ਔਸ਼ਧੀ ਪ੍ਰਸ਼ਾਸਨ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਕਤੂਬਰ 2022 ਤੇ ਸਤੰਬਰ 2023 ਦੇ ਵਿਚ ਰਿਫਿਊਜ਼ਲ ਰੇਟ 15 ਫੀਸਦੀ ਸੀ। ਇਸ ਤੋਂ ਇਲਾਵਾ 2020 ਤੋਂ ਰਿਜੈਕਟ ਕੀਤੇ ਗਏ ਸਾਰੇ MDH ਐਕਸਪੋਰਟ ਸ਼ਿਪਮੈਂਟ ਸਾਲਮੋਨੇਲਾ ਕੰਟੈਮਿਨੇਸ਼ਨ ਤੋਂ ਪ੍ਰਦੂਸ਼ਿਤ ਸੀ।
ਵੀਡੀਓ ਲਈ ਕਲਿੱਕ ਕਰੋ -: