Uddhav Thackeray says in last warning: ਊਧਵ ਸਰਕਾਰ ਨੇ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਵੱਧ ਰਹੇ ਕੋਰੋਨਾ ਵਾਇਰਸ ਸੰਕਟ ਵਿਚਾਲੇ ਲਾਕਡਾਊਨ ਨੂੰ ਲੈ ਕੇ ਆਖਰੀ ਚੇਤਾਵਨੀ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਅਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਨੂੰ ਲਾਕਡਾਊਨ ਵਰਗੇ ਸਖਤ ਉਪਾਅ ਲਾਗੂ ਕਰਨ ਲਈ ਮਜਬੂਰ ਨਾ ਕਰੋ । ਦੱਸ ਦੇਈਏ ਕਿ ਮਹਾਰਾਸ਼ਟਰ ਦੇ ਨਾਗਪੁਰ, ਅਕੋਲਾ ਅਤੇ ਔਰੰਗਾਬਾਦ ਸਣੇ ਕਈ ਇਲਾਕਿਆਂ ਵਿੱਚ ਲਾਕਡਾਊਨ ਲਾਗੂ ਹੈ। ਜੇ ਕੋਰੋਨਾ ਮਾਮਲੇ ਇਸ ਤਰ੍ਹਾਂ ਵਧਦੇ ਰਹੇ ਅਤੇ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਊਧਵ ਸਰਕਾਰ ਮਹਾਰਾਸ਼ਟਰ ਵਿੱਚ ਹੋਰ ਜਗ੍ਹਾ ‘ਤੇ ਵੀ ਲਾਕਡਾਊਨ ਦਾ ਐਲਾਨ ਕਰ ਸਕਦੀ ਹੈ।
ਸ਼ਨੀਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੇ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨਾਂ, ਸ਼ਾਪਿੰਗ ਸੈਂਟਰ ਸਮੂਹਾਂ ਦੇ ਨੁਮਾਇੰਦਿਆਂ ਨਾਲ ਇੱਕ ਡਿਜੀਟਲ ਬੈਠਕ ਵਿੱਚ ਕਿਹਾ, ‘ਸਾਨੂੰ ਸਖਤ ਲਾਕਡਾਊਨ ਲਾਗੂ ਕਰਨ ਲਈ ਮਜਬੂਰ ਨਾ ਕਰੋ । ਇਸ ਨੂੰ ਇੱਕ ਆਖਰੀ ਚੇਤਾਵਨੀ ਮੰਨੋ। ਸਾਰੇ ਨਿਯਮਾਂ ਦੀ ਪਾਲਣਾ ਕਰੋ। ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਵੈ-ਅਨੁਸ਼ਾਸਨ ਅਤੇ ਪਾਬੰਦੀਆਂ ਵਿੱਚ ਅੰਤਰ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਲਾਕਡਾਊਨ ਲਗਾਉਣ ਦੇ ਹੱਕ ਵਿੱਚ ਨਹੀਂ ਹੈ ਅਤੇ ਲੋਕਾਂ ਨੂੰ ਅਜਿਹੇ ਸਖਤ ਫੈਸਲੇ ਲੈਣ ਤੋਂ ਬਚਣ ਲਈ ਸਹਿਯੋਗ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਮਹਾਂਰਾਸ਼ਟਰ ਵਿੱਚ ਕੋਵਿਡ-19 ਦੇ 15,602 ਨਵੇਂ ਕੇਸ ਦਰਜ ਕੀਤੇ ਗਏ, ਜਿਸ ਨਾਲ ਕੇਸਾਂ ਦੀ ਗਿਣਤੀ ਵੱਧ ਕੇ 22,97,793 ਹੋ ਗਈ, ਜਦਕਿ 88 ਹੋਰ ਮਰੀਜ਼ਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋਈ ਹੈ, ਜਿਸ ਤੋਂ ਬਾਅਦ ਰਾਜ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 52,811 ਹੋ ਗਈ ਹੈ । ਫ਼ਿਲਹਾਲ ਨਾਗਪੁਰ, ਅਕੋਲਾ ਵਿੱਚ ਵੀ ਲਾਕਡਾਊਨ ਹੈ। ਉੱਥੇ ਹੀ ਔਰੰਗਾਬਾਦ ਵਿੱਚ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪੁਣੇ ਵਿੱਚ ਰਾਤ ਦਾ ਕਰਫਿਊ ਜਾਰੀ ਹੈ।
ਹੋਟਲ ਅਤੇ ਰੈਸਟੋਰੈਂਟ ਨਾਲ ਮੀਟਿੰਗਾਂ ਅਤੇ ਤਾਜ਼ਗੀ ਦਾ ਮੁੱਢਲਾ ਸਥਾਨ ਦੱਸਦਿਆਂ ਮਹਾਰਾਸ਼ਟਰ ਦੇ ਸੀ.ਐੱਮ ਠਾਕਰੇ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਪਰ ਬਾਅਦ ਵਿੱਚ ਜ਼ਿਆਦਾਤਰ ਹੋਟਲ ਅਤੇ ਰੈਸਟੋਰੈਂਟ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਮਾਸਕ ਦੀ ਵਰਤੋਂ ਦੀ ਪਾਲਣਾ ਕਰਨ ਵਿੱਚ ਅਸਫਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਤ ਹਾਲੇ ਤੁਹਾਡੇ ਹੱਥ ਵਿੱਚ ਹਨ, ਤੁਹਾਨੂੰ ਆਪਣੇ ਆਪ ਵੇਖਣਾ ਪਵੇਗਾ ਕਿ ਸਾਡੀ ਐਸਓਪੀ ਦੀ ਪਾਲਣਾ ਸਹੀ ਅਤੇ ਸਖਤੀ ਨਾਲ ਕੀਤੀ ਜਾਣੀ ਚਾਹੀਦੀ ਹੈ। ਸਾਰੇ ਲੋਕ ਨਿਯਮਾਂ ਨੂੰ ਨਹੀਂ ਤੋੜ ਰਹੇ ਹਨ, ਪਰ ਜਿਹੜੇ ਲੋਕ ਕੁਝ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ, ਉਹ ਖ਼ਤਰੇ ਨੂੰ ਵਧਾ ਰਹੇ ਹਨ।
ਊਧਵ ਠਾਕਰੇ ਨੇ ਕਿਹਾ ਕਿ ਅਸੀਂ ਵੀ ਲਾਕਡਊਨ ਲਗਾਉਣਾ ਨਹੀਂ ਚਾਹੁੰਦੇ। ਅਸੀਂ ਇਸ ਆਰਥਿਕ ਚੱਕਰ ਦੀ ਸ਼ੁਰੂਆਤ ਕਰ ਦਿੱਤੀ ਹੈ। ਜੇ ਹਰ ਕੋਈ ਸਹਿਯੋਗ ਕਰਦਾ ਹੈ, ਤਾਂ ਲਾਗ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਤੁਸੀਂ ਸਾਨੂੰ ਲਾਕਡਾਉਨ ਵਰਗੀਆਂ ਸਖਤ ਪਾਬੰਦੀਆਂ ਲਗਾਉਣ ਲਈ ਮਜਬੂਰ ਨਾ ਕਰੋ। ਮੁੱਖ ਮੰਤਰੀ ਨੇ ਡੈਲੀਗੇਟਾਂ ਨੂੰ ਯਾਦ ਦਿਵਾਇਆ ਕਿ ਜਦੋਂ ਲੋਕ ਨਿਯਮਾਂ ਦੀ ਪਾਲਣਾ ਕਰ ਰਹੇ ਸਨ ਤਾਂ ਚੀਜ਼ਾਂ ਕਿਵੇਂ ਕੰਟਰੋਲ ਵਿੱਚ ਸਨ।