ਯੂਜੀਸੀ-ਨੈੱਟ ਦੀ ਪ੍ਰੀਖਿਆ ਵਿਚ ਗੜਬੜੀ ਦੀ ਸ਼ਿਕਾਇਤ ਦੇ ਬਾਅਦ ਸਿੱਖਿਆ ਮੰਤਰਾਲੇ ਨੇ ਸਿੱਖਿਆ ਰੱਦ ਕਰ ਦਿੱਤੀ ਹੈ ਤੇ ਸੀਬੀਆਈ ਤੋਂ ਜਾਂਚ ਕਰਾਉਣ ਦਾ ਹੁਕਮ ਦਿੱਤਾ ਹੈ। UGC-NET ਜੂਨ 2024 ਪ੍ਰੀਖਿਆ ਦੋ ਸ਼ਿਫਟਾਂ ਵਿੱਚ OMR (ਕਲਮ ਅਤੇ ਪੇਪਰ) ਮੋਡ ਵਿੱਚ ਆਯੋਜਿਤ ਕੀਤੀ ਗਈ ਸੀ। ਉਸ ਪ੍ਰੀਖਿਆ ‘ਚ ਧਾਂਦਲੀ ਦੇ ਦੋਸ਼ ਲੱਗੇ ਸਨ। ਧਾਂਦਲੀ ਦੇ ਦੋਸ਼ਾਂ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਇਹ ਵੱਡਾ ਫੈਸਲਾ ਲਿਆ ਹੈ।
ਸਿੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆਹੈ ਕਿ 19 ਜੂਨ 2024 ਨੂੰ ਯੂਜੀਸੀ ਦੀ ਪ੍ਰੀਖਿਆ ਸਬੰਧੀ ਗ੍ਰਹਿ ਮੰਤਰਾਲੇ ਤਹਿਤ ਭਾਰਤੀ ਸਾਈਬਰ ਅਪਰਾਧ ਤਾਲੇਮੇਲ ਕੇਂਦਰ (14ਸੀ) ਦੀ ਰਾਸ਼ਟਰੀ ਸਾਈਬਰ ਅਪਰਾਧ ਖਤਰਾ ਵਿਸ਼ਲੇਸ਼ਣ ਈਕਾਈ ਤੋਂ ਕੁਝ ਇਨਪੁੱਟ ਪ੍ਰਾਪਤ ਹੋਏ। ਇਨ੍ਹਾਂ ਇਨਪੁੱਟ ਤੋਂ ਸੰਕੇਤ ਮਿਲਿਆ ਕਿ ਪ੍ਰੀਖਿਆ ਦੀ ਅਖੰਡਤਾ ਨਾਲ ਸਮਝੌਤਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਯੂਜੀਸੀ ਨੈੱਟ ਦੀ ਪ੍ਰੀਖਿਆ 18 ਜੂਨ ਨੂੰ ਦੇਸ਼ ਭਰ ਦੇ 317 ਸ਼ਹਿਰਾਂ ਵਿਚ 1205 ਪ੍ਰੀਖਿਆ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ ਜਿਸ ਵਿਚ 11,21,225 ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਪ੍ਰੀਖਿਆ ਦੀ ਪਾਰਦਰਸ਼ਤਾ ਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਫੈਸਲਾ ਲਿਆ ਕਿ ਯੂਜੀਸੀ-ਨੈੱਟ ਜੂਨ 2024 ਪ੍ਰੀਖਿਆ ਰੱਦ ਕੀਤੀ ਜਾਵੇ। ਇਕ ਨਵੀਂ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਜਿਸ ਲਈ ਜਾਣਕਾਰੀ ਵੱਖ ਸਾਂਝੀ ਕੀਤੀ ਜਾਵੇਗੀ। ਨਾਲ ਹੀ ਮਾਮਲੇ ਦੀ ਜਾਂਚ ਲਈ ਮਾਮਲੇ ਨੂੰ ਸੂਬੀਆਈ ਕੋਲ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : ਭੈਣ ਦੀ ਲਵ ਮੈਰਿਜ ਤੋਂ ਨਾਰਾਜ਼ ਭਰਾ ਨੇ ਸਹੁਰੇ ਘਰ ਜਾ ਕੀਤੀ ਫਾਇ/ਰਿੰਗ, ਭੈਣ ਦੀ ਮੌ/ਤ, ਨਨਾਣ ਤੇ ਸੱਸ ਦੀ ਹਾਲਤ ਗੰਭੀਰ
ਦੱਸ ਦੇਈਏ ਕਿ ਪਹਿਲਾਂ ਦੀ ਪ੍ਰਥਾ ਤੋਂ ਹਟ ਕੇ ਇਸ ਵਾਰ ਰਾਸ਼ਟਰੀ ਪਾਤਰਾ ਪ੍ਰੀਖਿਆ ਇਕ ਹੀ ਦਿਨ 18 ਜੂਨ ਨੂੰ ਪੈੱਨ ਤੇ ਪੇਪਰ ਮੋਡ ਵਿਚ ਆਯੋਜਿਤ ਕੀਤੀ ਗਈ ਜਿਸ ਵਿਚ ਰਿਕਾਰਡ 11 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਾਇਆ ਸੀ।