Union Cabinet Meeting: ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਅੱਜ ਫਿਰ ਕੇਂਦਰੀ ਕੈਬਨਿਟ ਦੀ ਇੱਕ ਬੈਠਕ ਹੋਵੇਗੀ । ਇਹ ਬੈਠਕ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਿਵਾਸ ਵਿਖੇ ਹੋਵੇਗੀ, ਜਿਸ ਵਿਚ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਹਨ । ਦੱਸ ਦੇਈਏ ਕਿ ਇਸ ਹਫਤੇ ਹੋਣ ਵਾਲੀ ਮੋਦੀ ਦੀ ਕੈਬਨਿਟ ਦੀ ਇਹ ਦੂਜੀ ਬੈਠਕ ਹੈ ।
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਨੂੰ ਹਾਲ ਹੀ ਵਿੱਚ ਇੱਕ ਸਾਲ ਪੂਰਾ ਹੋਇਆ ਹੈ । ਅਜਿਹੀ ਸਥਿਤੀ ਵਿੱਚ ਇਸ ਸੋਮਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ MSME ਸੈਕਟਰ ਅਤੇ ਕਿਸਾਨਾਂ ਦੇ ਸਬੰਧ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਸਨ । ਹੁਣ ਅੱਜ ਇੱਕ ਮੀਟਿੰਗ ਹੋ ਰਹੀ ਹੈ । ਦੱਸ ਦੇਈਏ ਕਿ ਅਕਸਰ ਹੀ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੁੰਦੀ ਹੈ । ਅਜਿਹੀ ਸਥਿਤੀ ਵਿੱਚ ਹਰੇਕ ਦੀ ਨਿਗਰਾਨੀ ਰਹੇਗੀ ਕਿ ਅੱਜ ਇਸ ਮੀਟਿੰਗ ਵਿੱਚ ਕਿਸ ਕਿਸਮ ਦੇ ਫੈਸਲੇ ਲਏ ਜਾਂਦੇ ਹਨ।
ਦਰਅਸਲ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੌਰਾਨ ਅਨਲਾਕ 1 ਦੇ ਤਹਿਤ ਕਈ ਕਿਸਮਾਂ ਦੀਆਂ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ । ਦੂਜੇ ਪਾਸੇ ਚੱਕਰਵਾਤੀ ਤੂਫਾਨ ਅੱਜ ਮਹਾਰਾਸ਼ਟਰ ਅਤੇ ਗੁਜਰਾਤ ਨਾਲ ਟਕਰਾ ਰਿਹਾ ਹੈ, ਇਸ ਦੌਰਾਨ ਹਰ ਕੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਤੇ ਨਜ਼ਰ ਰੱਖੇ ਹੋਏ ਹੈ । ਦੱਸ ਦੇਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ CII ਪ੍ਰੋਗਰਾਮ ਵਿੱਚ ਕਿਹਾ ਸੀ ਕਿ ਦੇਸ਼ ਹੁਣ ਲਾਕਡਾਊਨ ਨੂੰ ਭੁੱਲ ਕੇ ਅਨਲਾਕ ਵੱਲ ਵਧ ਗਿਆ ਹੈ । ਪ੍ਰਧਾਨ ਮੰਤਰੀ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਇੱਕ ਵਾਰ ਫਿਰ ਦੇਸ਼ ਦੀ ਆਰਥਿਕਤਾ ਨੂੰ ਤੇਜ਼ ਕੀਤਾ ਜਾਵੇਗਾ ।