Union Health Minister Harsh Vardhan: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਟੀਕਾ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ, ਕੇਂਦਰੀ ਮੈਡੀਕਲ ਰਿਸਰਚ (ICMR) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤੀ ਆਬਾਦੀ ਅਜੇ ਵੀ ਹਰਡ ਇਮਿਊਨਿਟੀ ਤੋਂ ਬਹੁਤ ਦੂਰ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਵੱਲੋਂ ਕਰਵਾਏ ਗਏ ਹੋਰ ਦੇਸ਼ ਵਿਆਪੀ ਸੀਰੋ ਸਰਵੀਲੈਂਸ ਤੋਂ ਮਿਲੇ ਸੰਕੇਤਾਂ ਦੇ ਅਨੁਸਾਰ Sars-CoV-2 ਦੇ ਖਿਲਾਫ਼ ਹਰਡ ਇਮਿਊਨਿਟੀ ਪੈਦਾ ਕਰਨ ਤੋਂ ਭਾਰਤੀ ਅਬਾਦੀ ਬਹੁਤ ਦੂਰ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਮਈ ਵਿੱਚ ਜਾਰੀ ਕੀਤੇ ਗਏ ਪਹਿਲੇ ਸੀਰੋ ਸਰਵੇ ਦੀ ਰਿਪੋਰਆ ਟ ਨੇ ਕੋਰੋਨਾ ਵਾਇਰਸ ਦੇਸ਼ ਭਰ ਦੀ ਸਿਰਫ 0.73% ਆਬਾਦੀ ਵਿੱਚ ਫੈਲਣ ਦਾ ਪਤਾ ਲੱਗਿਆ ਸੀ।
ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ, “ਸੀਰੋ ਸਰਵੇ ਈ ਜਲਦੀ ਹੀ ਜਾਰੀ ਹੋਣ ਵਾਲੀ ਦੂਜੀ ਰਿਪੋਰਟ ਤੋਂ ਸੰਕੇਤ ਮਿਲੇ ਹਨ ਕਿ ਹਰਡ ਇਮਿਊਨਿਟੀ ਦੇ ਵਿਕਾਸ ਤੋਂ ਅਸੀਂ ਬਹੁਤ ਦੂਰ ਹਾਂ।” ਇਸ ਲਈ ਸਾਨੂੰ ਸੁਸਤ ਹੋਣ ਦੀ ਬਜਾਏ ਕੋਵਿਡ -19 ਨਾਲ ਜੁੜੇ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਹਰਡ ਇਮਿਊਨਿਟੀ ਅਸਿੱਧੇ ਤੌਰ ‘ਤੇ ਇੱਕ ਵੱਡੀ ਆਬਾਦੀ ਲਈ ਸੁਰੱਖਿਆ ਕਵਰ ਹੁੰਦਾ ਹੈ, ਜਿਸ ਨਾਲ ਲੋਕਾਂ ਵਿੱਚ ਕੁਦਰਤੀ ਜਾਂ ਵੈਕਸੀਨ ਰਾਹੀਂ ਪ੍ਰਤੀਰੋਧਤਾ ਦਾ ਵਿਕਾਸ ਹੁੰਦਾ ਹੈ। ਪਰ ਇਹ ਸਿਰਫ ਤਾਂ ਹੀ ਸੰਭਵ ਹੈ ਜਦੋਂ ਆਬਾਦੀ ਦਾ ਇੱਕ ਵੱਡਾ ਹਿੱਸਾ ਠੀਕ ਹੋਣ ਤੋਂ ਬਾਅਦ ਇਮਿਊਨਿਟੀ ਪੈਦਾ ਕਰ ਲਵੇ ਜਾਂ ਫਿਰ ਵੈਕਸੀਨੇਟ ਹੋ ਜਾਵੇ। ਐਤਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਹਰਸ਼ਵਰਧਨ ਨੇ ਟਵਿੱਟਰ ‘ਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਦੂਸਰੇ ਸੀਰੋ ਸਰਵੇ ਦੀ ਰਿਪੋਰਟ ਜਲਦੀ ਹੀ ਜਨਤਕ ਕਰ ਦਿੱਤੀ ਜਾਵੇਗੀ।
ਹਰਸ਼ਵਰਧਨ ਨੇ ਕਿਹਾ, ‘ICMR ਦੀ ਸੀਰੋ ਸਰਵੇ ਰਿਪੋਰਟ ਨਾਲ ਲੋਕਾਂ ਵਿੱਚ ਨਿਡਰਤਾ ਦੀ ਭਾਵਨਾ ਪੈਦਾ ਨਹੀਂ ਹੋਣੀ ਚਾਹੀਦੀ, ਕਿਉਂਕਿ ਆਮ ਤੌਰ ‘ਤੇ ਹਰਡ ਇਮਿਊਨਿਟੀ ਉਦੋਂ ਹੀ ਹਾਸਿਲ ਹੁੰਦੀ ਹੈ ਜਦੋਂ ਕਿਸੇ ਦੇਸ਼ ਦੀ ਲਗਭਗ 60-70 ਪ੍ਰਤੀਸ਼ਤ ਆਬਾਦੀ ਨੇ ਵਾਇਰਸ ਖ਼ਿਲਾਫ਼ ਐਂਟੀਬਾਡੀਜ਼ ਵਿਕਸਤ ਕੀਤੀ ਹੋਵੇ। ਕਿਉਂਕਿ ਸਾਡੇ ਲਈ ਹਾਲੇ ਅਜਿਹਾ ਨਹੀਂ ਹੈ। ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਇੱਕ ਵੱਡੀ ਆਬਾਦੀ ਲਾਗ ਲੱਗਣ ਲਈ ਬਹੁਤ ਸੰਵੇਦਨਸ਼ੀਲ ਹੈ। ਸਾਨੂੰ ਇਸ ਸਮੇਂ ਕੋਵਿਡ -19 ਦੇ ਵਿਵਹਾਰ ਨੂੰ ਸਮਝਣ ਦੀ ਜ਼ਰੂਰਤ ਹੈ।