ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧਿਆ ਦੀ ਮਾਂ ਮਾਧਵੀ ਰਾਜੇ ਸਿੰਧਿਆ ਦਾ ਬੁੱਧਵਾਰ ਨੂੰ ਦਿੱਲੀ ਏਮਜ਼ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 9.28 ਵਜੇ ਆਖਰੀ ਸਾਹ ਲਏ। ਸਿੰਧਿਆ ਪਰਿਵਾਰ ਦੀ ਰਾਜਮਾਤਾ ਬੀਤੇ ਕੁਝ ਦਿਨਾਂ ਤੋਂ AIIMS ਵਿੱਚ ਵੈਂਟੀਲੇਟਰ ‘ਤੇ ਸੀ।
ਦੱਸਿਆ ਜਾ ਰਿਹਾ ਹੈ ਕਿ ਮਾਧਵੀ ਰਾਜੇ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੇ ਹੜਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਨਿਮੋਨੀਆ ਦੇ ਨਾਲ-ਨਾਲ ਸੇਪਿਸਸ ਨਾਲ ਵੀ ਪੀੜਤ ਸੀ। ਪਿਛਲੇ ਦਿਨੀਂ ਟੀਕੇ ਪੜਾਅ ਦੀਆਂ ਵੋਟਾਂ ਤੋਂ ਠੀਕ ਪਹਿਲਾਂ ਹੀ ਜ਼ਿਆਦਾ ਤਬੀਅਤ ਖਰਾਬ ਹੋਣ ਕਾਰਨ ਸਿੰਧਿਆ ਪਰਿਵਾਰ ਦੀ ਰਾਜਮਾਤਾ ਨੂੰ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਹੋਈ ਸ਼ੁਰੂ, ਪਨੀਰੀ ਰਾਹੀ ਬਿਜਾਈ ਲਈ ਦੋ ਜ਼ੋਨਾਂ ‘ਚ ਵੰਡਿਆ ਗਿਆ ਪੰਜਾਬ
ਦੱਸ ਦੇਈਏ ਕਿ ਦਿੱਲੀ ਵਿੱਚ ਦਿਹਾਂਤ ਤੋਂ ਬਾਅਦ ਮਾਧਵੀ ਰਾਜੇ ਦੀ ਦੇਹ ਨੂੰ ਅੰਤਿਮ ਸਸਕਾਰ ਦੇ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਲਿਆਂਦਾ ਜਾਵੇਗਾ। ਗੌਰਤਲਬ ਹੈ ਕਿ ਪਿਛਲੇ ਮਹੀਨਿਆਂ ਤੋਂ ਦਿੱਲੀ ਸਥਿਤ ਹਸਪਤਾਲ ਵਿੱਚ ਜੇਰੇ ਇਲਾਜ ਮਾਧਵੀ ਰਾਜ ਸਿੰਧਿਆ ਦੀ ਸਿਹਤ ਕ੍ਰਿਟਿਕਲ ਸਟੇਜ ‘ਤੇ ਪਹੁੰਚ ਗਈ ਸੀ। ਜਿਸ ਕਾਰਨ ਭਾਜਪਾ ਉਮੀਦਵਾਰ ਜਯੋਤੀਰਾਦਿਤਿਆ ਸਿੰਧਿਆ ਸਣੇ ਉਨ੍ਹਾਂ ਦੀ ਪਤਨੀ ਤੇ ਬੇਟੇ ਨੂੰ ਵਿੱਚ-ਵਿਚਾਲੇ ਚੋਣ ਪ੍ਰਚਾਰ ਛੱਡ ਕੇ ਦਿੱਲੀ ਜਾਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: