ਪੁਣੇ ਵਿਚ ਇਕ ਨਾਬਾਲਗ ਨੇ ਕਾਰ ਡਰਾਈਵਿੰਗ ਦੌਰਾਨ ਦੋ ਇੰਜੀਨੀਅਰਾਂ ਦੀ ਜਾਨ ਲੈ ਲਈ। ਹਾਦਸੇ ਵਿਚ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਉਸ ਦੇ ਸਾਥੀ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਕਾਰ ਡਰਾਈਵਰ ਖਿਲਾਫ ਯੇਰਵੜਾ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਤਾਂ ਕੀਤਾ ਗਿਆ ਪਰ ਕੁਝ ਹੀ ਘੰਟਿਆਂ ਵਿਚ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਇਸ ਦੌਰਾਨ ਕੋਰਟ ਨੇ ਉਸ ਨੂੰ ਘਟਨਾ ‘ਤੇ ਪੈਰ੍ਹਾ ਲਿਖਣ ਦੀ ਸਜ਼ਾ ਦਿੱਤੀ।
ਨਾਬਾਲਗ ਦਾ ਸਬੰਧ ਪੁਣੇ ਦੇ ਮਸ਼ਹੂਰ ਬਿਲਡਰ ਨਾਲ ਹੈ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਨੀਸ ਦੁਧੀਆ ਤੇ ਅਸ਼ਵਨੀ ਕੋਸਟਾ ਵਜੋਂ ਹੋਈ ਸੀ। ਦੋਵੇਂ ਰਾਜਸਥਾਨ ਦੇ ਹਨ। ਐਕਸੀਡੈਂਟ ਐਤਵਾਰ ਦੇਰ ਰਾਤ 2.30 ਵਜੇ ਹੋਇਆ। ਹਾਦਸੇ ਦੇ ਬਾਅਦ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੀੜ ਨੇ ਉਸ ਦੀ ਮਾਰਕੁੱਟ ਕਰ ਦਿੱਤੀ ਤੇ ਫਿਰ ਪੁਲਿਸ ਨੂੰ ਸੌਂਪ ਦਿੱਤਾ।
ਕਾਰ ਹਾਦਸੇ ਦੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਨੇ 14 ਘੰਟੇ ਅੰਦਰ ਜ਼ਮਾਨਤ ਦੇ ਦਿੱਤੀ ਸੀ ਕਿਉਂਕਿ ਮੁਲਜ਼ਮ ਨਾਬਾਲਗ ਸੀ, ਇਸ ਲਈ ਉਸ ਨੂੰ ਪੁਣੇ ਦੀ ਜੁਵੇਨਾਇਲ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਮੁਲਜ਼ਮ ਨੂੰ ਚਾਰ ਸ਼ਰਤਾਂ ‘ਤੇ ਜ਼ਮਾਨਤ ਦੇ ਦਿੱਤੀ। ਮੁਲਜ਼ਮ ਨੂੰ 15 ਦਿਨਾਂ ਤੱਕ ਟ੍ਰੈਫਿਕ ਕਾਂਸਟੇਬਲਾਂ ਦੇ ਨਾਲ ਟ੍ਰੈਫਿਕ ਪੁਲਿਸ ਦੀ ਮਦਦ ਕਰਨੀ ਹੋਵੇਗੀ। ਮੁਲਜ਼ਮ ਨੂੰ ਮਨੋਚਕਿਤਸਕ ਤੋਂ ਇਲਾਜ ਕਰਾਉਣਾ ਹੋਵੇਗਾ। ਜੇਕਰ ਮੁਲਜ਼ਮ ਭਵਿੱਖ ਵਿਚ ਕੋਈ ਵੀ ਦੁਰਘਟਨਾ ਦੇਖਦਾ ਹੈ ਤਾਂ ਉਸ ਨੂੰ ਦੁਰਘਟਨਾ ਪੀੜਤਾਂ ਦੀ ਮਦਦ ਕਰਨੀ ਹੋਵੇਗੀ। ਕੋਰਟ ਨੇ ਮੁਲਜ਼ਮ ਨੂੰ ਸਜ਼ਾ ਵਜੋਂ ‘ਸੜਕ ਦੁਰਘਟਨਾ ਦੇ ਪ੍ਰਭਾਵ ਤੇ ਉਸ ਦੇ ਹੱਲ’ ਵਿਸ਼ੇ ‘ਤੇ ਘੱਟੋ-ਘੱਟ 300 ਸ਼ਬਦਾਂ ਲੇਖ ਲਿਖਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਸ਼ੰਭੂ ਟਰੈਕ ‘ਤੇ ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ, ਪੰਜਾਬ-ਹਰਿਆਣਾ ‘ਚ BJP ਨੇਤਾਵਾਂ ਦੇ ਘਰਾਂ ਦਾ ਕਰਨਗੇ ਘਿਰਾਓ
ਮੁਲਜ਼ਮ ਨਾਬਾਲਗ ਖਿਲਾਫ ਆਈਪੀਸੀ ਦੀ ਧਾਰਾ 304 (ਲਾਪ੍ਰਵਾਹੀ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਗੱਡੀ ਚਲਾਉਂਦੇ ਸਮੇਂ ਸ਼ਰਾਬ ਪੀ ਰਿਹਾ ਸੀ। ਇਸ ਲਈ ਉਸ ਦੇ ਖੂਨ ਦੀ ਜਾਂਚ ਕੀਤੀ ਗਈ। ਹਾਲਾਂਕਿ ਇਸ ਟੈਸਟ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਕੋਰਟ ਨੇ ਮੁਲਜ਼ਮ ਨੂੰ ਜ਼ਮਾਤ ਦੇ ਦਿੱਤੀ। ਮਾਮਲੇ ਵਿਚ ਮੁਲਜ਼ਮ ਦੇ ਪਿਤਾ ਵਿਸ਼ਾਲ ਅਗਰਵਾਲ ਖਿਲਾਫ ਮੋਟਰ ਵਾਹਨ ਅਧਿਨਿਯਮ 1988 ਦੀ ਧਾਰਾ 3, 5, 199-ਏ ਤਹਿਤ FIR ਦਰਜ ਕੀਤੀ ਗਈ ਹੈ।