Unnao incident priyanka : ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਦੋ ਦਲਿਤ ਲੜਕੀਆਂ ਦੀ ਲਾਸ਼ ਮਿਲੀ ਸੀ, ਜਦਕਿ ਤੀਜੀ ਲੜਕੀ ਦਾ ਜ਼ਿਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮੌਤ ਦਾ ਕਾਰਨ ਕੀ ਹੈ, ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਲੜਕੀਆਂ ਦੀ ਮੌਤ ਜ਼ਹਿਰ ਦੇ ਕਾਰਨ ਹੋਈ ਸੀ। ਇਹ ਉਨਾਓ ਜ਼ਿਲੇ ਦੇ ਅੱਸੋਹਾ ਥਾਣੇ ਦੇ ਪਿੰਡ ਬਾਬੂਰਾਹਾ ਦੀ ਘਟਨਾ ਹੈ, ਜਿੱਥੇ ਖੇਤ ਵਿਚੋਂ ਦੋ ਦਲਿਤ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਦੋਵਾਂ ਮ੍ਰਿਤਕ ਕੁੜੀਆਂ ਦੇ ਨਾਲ ਇੱਕ ਹੋਰ ਲੜਕੀ ਸੀ, ਜੋ ਅਜੇ ਇਲਾਜ ਅਧੀਨ ਹੈ, ਪਰ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨੋਂ ਲੜਕੀਆਂ ਪੱਠੇ ਲੈਣ ਖੇਤ ਗਈਆਂ ਹੋਈਆਂ ਸਨ, ਜਦੋਂ ਉਹ ਦੇਰ ਸ਼ਾਮ ਤੱਕ ਵਾਪਿਸ ਨਹੀਂ ਪਰਤੀਆਂ ਤਾਂ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ, ਜਿਸ ਤੋਂ ਬਾਅਦ ਮਾਮਲੇ ਬਾਰੇ ਜਾਣਕਾਰੀ ਮਿਲ ਸਕੀ। ਇਸ ਘਟਨਾ ਤੋਂ ਬਾਅਦ ਤੋਂ ਹੀ ਪਿੰਡ ਵਿਚ ਤਣਾਅ ਹੈ। ਪਿੰਡ ‘ਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇਸ ਮਾਮਲੇ ਬਾਰੇ ਟਵੀਟ ਕੀਤਾ ਹੈ ਕਿ ਨਾ ਸਿਰਫ ਦਲਿਤ ਸਮਾਜ, ਬਲਕਿ ਯੂਪੀ ਸਰਕਾਰ ਔਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਵੀ ਕੁਚਲ ਰਹੀ ਹੈ। ਪਰ ਉਹ ਯਾਦ ਰੱਖਣ ਕਿ ਮੈਂ ਅਤੇ ਸਮੁੱਚੀ ਕਾਂਗਰਸ ਪਾਰਟੀ ਪੀੜਤਾਂ ਦੀ ਆਵਾਜ਼ ਬਣ ਕੇ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਦਵਾ ਕੇ ਰਹਾਂਗੇ। ਪ੍ਰਿਅੰਕਾ ਗਾਂਧੀ ਨੇ ਵੀ ਇਸ ਘਟਨਾ ਬਾਰੇ ਇੱਕ ਫੇਸਬੁੱਕ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ ਕਿ ‘ਉਨਾਓ ਦੀ ਘਟਨਾ ਦਿਲ ਦਹਿਲਾਉਣ ਵਾਲੀ ਹੈ। ਲੜਕੀਆਂ ਦੇ ਪਰਿਵਾਰ ਨੂੰ ਸੁਣਨਾ ਅਤੇ ਤੀਜੀ ਲੜਕੀ ਦਾ ਤੁਰੰਤ ਇਲਾਜ ਕਰਵਾਉਣਾ ਜਾਂਚ ਅਤੇ ਨਿਆਂ ਦੀ ਪ੍ਰਕਿਰਿਆ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਰਿਪੋਰਟਾਂ ਅਨੁਸਾਰ ਪੀੜਤ ਪਰਿਵਾਰ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਇਹ ਨਿਆਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਵਾਲਾ ਹੈ। ਆਖ਼ਰਕਾਰ, ਪਰਿਵਾਰ ਨੂੰ ਘਰ ਵਿੱਚ ਨਜ਼ਰਬੰਦ ਕਰਕੇ ਸਰਕਾਰ ਕੀ ਹਾਸਿਲ ਕਰੇਗੀ? ਯੂਪੀ ਸਰਕਾਰ ਨੂੰ ਸਾਰੇ ਪਰਿਵਾਰ ਦੀ ਗੱਲ ਸੁਣਨ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਤੁਰੰਤ ਪ੍ਰਭਾਵ ਨਾਲ ਤੀਜੀ ਲੜਕੀ ਨੂੰ ਇਲਾਜ ਲਈ ਦਿੱਲੀ ਸ਼ਿਫਟ ਕਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਦੇਖੋ : ਅੱਜ ਪੂਰੇ ਦੇਸ਼ ‘ਚ ਕਿਸਾਨ ਕਰਨਗੇ ਰੇਲ ਦਾ ‘ਚੱਕਾ ਜਾਮ’, ਰੇਲਵੇ ਵਾਲਿਆਂ ਨੇ ਵੀ ਖਿੱਚੀ ਤਿਆਰੀ !